ਵਾਂਝੇ ਰਹਿ ਗਏ ਬੱਚਿਆਂ ਦੇ ਟੀਕਾਕਰਣ ਲਈ ਲਏ ਜਾ ਰਹੇ ਹਨ ਵਿਸ਼ੇਸ਼ ਕੈਂਪ
ਟੀਕਾਕਰਣ ਦੀ ਦਿੱਕਤ ਤੇ ਏ.ਐਨ.ਐਮ ਨਾਲ ਕਰੋ ਸੰਪਰਕ - ਡਾਕਟਰ ਭਾਵਨਾ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ 15 ਦਸੰਬਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲੇ ਵਿੱਚ ਵਿਸ਼ੇਸ਼ ਟੀਕਾਕਰਣ ਹਫਤੇ ਦੀ ਸ਼ੁਰੂਆਤ ਹੋਈ। ਵੱਖ ਵੱਖ ਥਾਵਾਂ ਤੇ ਉਨਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਣ ਕੀਤਾ ਗਿਆ ਜੌ ਕਿਸੇ ਕਾਰਨ ਇਸ ਤੋਂ ਵਾਂਝੇ ਰਹਿ ਗਏ ਸਨ।
ਇਸ ਸੰਬੰਧੀ ਜਿਲਾ ਟੀਕਾਕਰਣ ਅਫਸਰ ਡਾਕਟਰ ਭਾਵਨਾ ਸ਼ਰਮਾ ਨੇ ਦੱਸਿਆ ਕਿ ਸਪੈਸ਼ਲ ਇੰਮੁਨਾਈਜੇਸ਼ਨ ਵੀਕ 15 ਦਸੰਬਰ ਤੋਂ 22 ਦਸੰਬਰ ਤੱਕ ਜਾਰੀ ਰਹੇਗਾ। ਵਿਸ਼ੇਸ਼ ਟੀਕਾਕਰਣ ਹਫਤੇ ਦੌਰਾਨ ਉਨ੍ਹਾਂ ਬੱਚਿਆਂ ਨੂੰ ਟੀਕੇ ਲਾਏ ਜਾ ਰਹੇ ਹਨ ਜੋ ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਸਨ। ਇਸ ਸੰਬੰਧੀ ਵੱਖ ਵੱਖ ਪਿੰਡਾਂ ਵਿੱਚ ਸ਼ੈਸ਼ਨ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ।ਟੀਕਾਰਰਨ, ਬੱਚਿਆਂ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਜਨਮ ਤੋ ਲੈ ਕੇ 9ਮਹੀਨੇ ਤਕ ਪੂਰਨ ਜਦਕਿ 2ਸਾਲ ਤਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ, ਜਿਸ ਲਈ ਲ਼ੋਕਾਂ ਦਾ ਸਹਿਯੋਗ ਜਰੂਰੀ ਹੈ।ਉਨਾਂ ਸਿਹਤ ਕਾਮਿਆਂ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਡਾਕਟਰ ਭਾਵਨਾ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਰ ਦੇ ਏ.ਐਨ. ਐਮ ਨਾਲ ਸੰਪਰਕ ਕਰ ਕੇ ਟੀਕਾਕਰਣ ਕਰਵਾਇਆ ਜਾਵੇ। ਜਿਨਾ ਡਿਸੈਂਸਰੀਆਂ ਵਿਚ ਏ ਐਨ ਐਮ ਦੀ ਅਸਾਮੀ ਖਾਲੀ ਹੈ ਉਸ ਜਗ੍ਹਾ ਤੇ ਕਿਸੇ ਹੋਰ ਏ ਐਨ ਐਮ ਨੂੰ ਚਾਰਜ ਦਿੱਤਾ ਗਿਆ ਹੈ। ਹਰੇਕ ਡਿਸਪੇਂਸਰੀ ਨਾਲ ਜੁੜੇ ਪਿੰਡਾਂ ਵਿੱਚ ਟੀਕਾਕਰਣ ਸ਼ੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ