ਨਵਜੋਤ ਕੌਰ ਸਿੱਧੂ ਦੇ “500 ਕਰੋੜ ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵ ਦੇ ਕਲੇਸ਼ ਨੂੰ ਡੀਲ ਕਰਨ ਲਈ ਕਾਂਗਰਸ ਹਾਈਕਮਾਂਡ ਦੀ ਐਂਟਰੀ- ਦਿੱਲੀ ਚ ਮੀਟਿੰਗਾਂ ਦਾ ਸਿਲਸਿਲਾ-ਨਵਜੋਤ ਸਿੱਧੂ ਅੰਮ੍ਰਿਤਸਰ ਪੁੱਜੇ
ਬਾਬੂਸ਼ਾਹੀ ਨਿਊਜ਼ ਨੈੱਟਵਰਕ
ਦਿੱਲੀ, 11 ਦਸੰਬਰ, 2025: : ਸਾਬਕਾ ਪੰਜਾਬ MLA ਨਵਜੋਤ ਕੌਰ ਸਿੱਧੂ ਦੇ “CM ਪੋਸਟ ਲਈ 500 ਕਰੋੜ” ਬਿਆਨ ਨਾਲ ਖੜ੍ਹੇ ਹੋਏ ਸਿਆਸੀ ਤੂਫ਼ਾਨ ਨੂੰ ਠੰਢਾ ਕਰਨ ਲਈ ਕਾਂਗਰਸ ਹਾਈਕਮਾਂਡ ਨੇ ਦਖ਼ਲ ਦਿੱਤਾ ਹੈ। ਇਸ ਸੰਬੰਧ ’ਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਇਸ ਹਫ਼ਤੇ ਦੇ ਅੰਤ ਵਿੱਚ AICC general secretary in-charge of Punjab affairs ਭੂਪੇਸ਼ ਬਘੇਲ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਬੁਲਾਈ ਹੈ ਤਾਂ ਕਿ ਪੈਦਾ ਹੋਈ ਸਥਿਤੀ ’ਤੇ ਵਿਚਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਵੀਰਵਾਰ ਨੂੰ ਬਘੇਲ ਨਾਲ ਮੁਲਾਕਾਤ ਕੀਤੀ।ਇਸ ਤੋਂ ਬਾਅਦ ਉਨ੍ਹਾਂ ਕਿਹਾ ਕੀ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਅਤੇ ਹੁਣ ਮਾਮਲਾ ਹਾਈ ਕਮਾਂਡ ਕੋਲ ਹੈ ਉਹ ਹੀ ਇਸ ਬਾਰੇ ਫ਼ੈਸਲਾ ਕਰੇਗੀ .
ਰਾਜਾ ਵੜਿੰਗ ਨੇ AICC ਹੈੱਡਕੁਆਰਟਰ ਦਿੱਲੀ ਵਿੱਚ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਬਘੇਲ ਨੇ ਕਿਹਾ, “ਕੋਈ ਵੀ ਲੀਡਰ ਹੋਵੇ, ਚਾਹੇ ਕਿੰਨਾ ਵੀ ਵੱਡਾ ਕਦਮ ਹੋਵੇ, ਉਹ ਪਾਰਟੀ ਡਿਸਿਪਲਿਨ ਨਾਲ ਬੱਝਿਆ ਹੁੰਦਾ ਹੈ। ਤੁਰੰਤ ਕਾਰਵਾਈ ਕੀਤੀ ਗਈ ਹੈ। ਬੇਜ਼ਾਬਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਗਿਆ ਹੈ ਜੋ ਖ਼ੁਦ ਇੱਕ ਵੱਡੀ ਕਾਰਵਾਈ ਹੈ।”
ਪਤਾ ਲੱਗਾ ਹੈ ਕਿ ਹਾਈ ਲੈਵਲ ਕਮੇਟੀ ਨੂੰ ਇਹ ਮਾਮਲਾ ਦੇਖਣ ਲਈ ਤਾਇਨਾਤ ਕੀਤਾ ਗਿਆ ਹੈ, ਜੋ ਰਾਜ ਯੂਨਿਟ ਦੇ ਅੰਦਰੂਨੀ ਟਕਰਾਅ ਨੂੰ ਨਿਪਟਾਉਣ ਤੇ ਪਾਰਟੀ ਦੇ ਨੁਕਸਾਨ ਨੂੰ ਬਚਾਉਣ ਲਈ ਜੋਈਂ ਰਣਨੀਤੀ ਤਹਿ ਕੀਤੀ ਜਾ ਸਕੇ । ਰਾਹੁਲ ਗਾਂਧੀ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ AICC general secretary in-charge of Punjab affairs ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਤਹਿ ਕੀਤੀ ਹੈ, ਕਿਉਂਕਿ ਪਾਰਟੀ ਨੇ ongoing Parliament session ਦੇ ਦੌਰਾਨ ਸੰਕਟ ਦੇ ਵਧਣ ਨਹੀਂ ਦੇਣਾ।
ਹਾਈਕਮਾਂਡ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਨਸੀਹਤ ਦਿੱਤੀ ਹੈ। ਦੂਜੇ ਪਾਸੇ, ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਮੁੰਬਈ ਤੋਂ ਅੰਮ੍ਰਿਤਸਰ ਵਾਪਸ ਆ ਗਏ, ਆਪਣੀ ਪਤਨੀ ਨਵਜੋਤ ਕੌਰ ਨੂੰ ਰਾਜ ਲੀਡਰਸ਼ਿਪ ਖ਼ਿਲਾਫ਼ ਬਿਆਨਾਂ ਕਾਰਨ ਪਾਰਟੀ ਤੋਂ ਸਸਪੈਂਡ ਕੀਤੇ ਜਾਣ ਤੋਂ ਦੋ ਦਿਨ ਬਾਅਦ।
ਜਿਵੇਂ ਹੀ ਸਿੱਧੂ ਅੰਮ੍ਰਿਤਸਰ ਪਹੁੰਚੇ, ਉਹਨਾਂ ਦੇ ਸਮਰਥਕ ਉਹਨਾਂ ਦੇ ਘਰ ਇਕੱਠੇ ਹੋਣ ਸ਼ੁਰੂ ਹੋ ਗਏ। ਉਹਨਾਂ ਦੀ ਕੋਰ ਟੀਮ ਦੇ ਮੈਂਬਰ ਵੀ ਬਾਹਰ ਮੌਜੂਦ ਸਨ। ਹਾਲਾਂਕਿ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਟਿੱਪਣੀ ਕੀਤੀ, ਪਰ ਉਹਨਾਂ ਦੀ ਪਤਨੀ ਨੇ X ’ਤੇ ਇੱਕ ਤੋਂ ਬਾਅਦ ਇੱਕ ਚਾਰ ਪੋਸਟਾਂ ਕੀਤੀਆਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਨਵਾਂ ਹਮਲਾ ਬੋਲ ਦਿੱਤਾ, ਉਹਨਾਂ ’ਤੇ ਪਾਰਟੀ ਦੇ ਖ਼ਿਲਾਫ਼ ਸਰਗਰਮੀ ਨਾਲ ਕੰਮ ਕਰਨ ਦੇ ਦੋਸ਼ ਲਗਾਏ