Mohali ਜ਼ਿਲ੍ਹੇ ਦੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਹਲਕਿਆਂ ਦਾ ਰਾਖਵਾਂਕਰਨ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਨਵੰਬਰ:
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਹਲਕਿਆਂ ਦਾ ਰਾਖਵਾਂਕਰਨ ਜਾਰੀ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਰਿਜ਼ਰਵੇਸ਼ਨ ਫਾਰ ਟੈਰੀਟੋਰੀਅਲ ਕੋਂਸਟੀਟੂਐਂਸੀਜ਼ ਰੂਲਜ਼ 2018 ਦੇ ਨਿਯਮ 3 ਅਧੀਨ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਰਾਖਵਾਂਕਰਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਡੇਰਾਬੱਸੀ ਅਧੀਨ ਜਿਊਲੀ, ਮਲਕਪੁਰ ਅਤੇ ਗੁਰੂ ਨਾਨਕ ਕਲੋਨੀ ਚੋਣ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਜਵਾਹਰਪੁਰ ਅਤੇ ਚੰਡਿਆਲਾ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਸਮਗੋਲੀ, ਪੰਡਵਾਲਾ, ਪਰਾਗਪੁਰ, ਖੇੜੀ ਗੁੱਜਰਾਂ, ਅਮਲਾਲਾ, ਝਰਮੜੀ, ਭਾਗਸੀ, ਸਰਸੀਣੀ ਅਤੇ ਕੂੜਾਵਾਲਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਧਰਮਗੜ੍ਹ ਬੀ.ਸੀ. ਲਈ ਰਾਖਵਾਂ ਕੀਤਾ ਗਿਆ ਹੈ। ਹੰਡੇਸਰਾ, ਖੇਲਨ, ਤ੍ਰਿਵੈਦੀ ਕੈਂਪ, ਭਾਂਖਰਪੁਰ, ਰਾਣੀ ਮਾਜਰਾ, ਬਸੋਲੀ ਅਤੇ ਹਮਾਯੂੰਪੁਰ ਜਨਰਲ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਖਰੜ ਅਧੀਨ ਸਵਾੜਾ, ਝੰਜੇੜੀ ਅਤੇ ਸੋਤਲ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਮੱਛਲੀ ਕਲਾਂ ਅਤੇ ਚੋਲਟਾ ਖੁਰਦ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਸਿਉਂਕ, ਅੱਲਾਪੁਰ, ਸਹੋੜਾ, ਕਾਲੇਵਾਲ ਅਤੇ ਘੋਗਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਬੜੀ ਕਰੋਰਾਂ, ਮੁੱਲਾਂਪੁਰ ਗਰੀਬਦਾਸ, ਚੰਡਿਆਲਾ, ਚੋਲਟਾਂ ਖੁਰਦ, ਅਤੇ ਮਜਾਤੜੀ ਜਨਰਲ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਮਾਜਰੀ ਅਧੀਨ ਮਾਜਰੀ ਅਤੇ ਜੈਂਤੀਮਾਜਰੀ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਖਿਜਰਾਬਾਦ ਅਤੇ ਝਿੰਗੜਾ ਕਲਾਂ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਥਾਣਾ ਗੋਬਿੰਦਗੜ੍ਹ, ਮਿਰਜਾਪੁਰ, ਝੰਡੇਮਾਜਰਾ, ਨਿਹੋਲਕਾ ਅਤੇ ਤਿਊੜ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਮਾਣਕਪੁਰ ਸਰੀਫ, ਬੜੋਦੀ, ਸੈਣੀਮਾਜਰਾ, ਤੀੜਾ, ਪੜ੍ਹੋਲ, ਅਤੇ ਰੁੜਕੀ ਖਾਮ ਜਨਰਲ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਮੋਹਾਲੀ ਅਧੀਨ ਜੁਝਾਰ ਨਗਰ, ਮੋਲੀ ਬੈਦਵਾਣ ਅਤੇ ਮਨੋਲੀ ਸੂਰਤ, ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਲਖਨੌਰ, ਬਾਕਰਪੁਰ ਅਤੇ ਦੇਵੀਨਗਰ(ਅ) ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਮਨਾਣਾ, ਬੜਮਾਜਰਾ ਕਲੋਨੀ, ਦਾਊਂ, ਲਾਂਡਰਾਂ, ਕੰਬਾਲਾ, ਦੁਰਾਲੀ, ਕਰਾਲਾ, ਹੁਲਕਾ ਅਤੇ ਬੂਟਾ ਸਿੰਘ ਵਾਲਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਧਰਮਗੜ੍ਹ(ਬ) ਬੀ.ਸੀ. ਲਈ ਰਾਖਵਾਂ ਕੀਤਾ ਗਿਆ ਹੈ। ਬਲੋਂਗੀ, ਭਾਗੋਮਾਜਰਾ, ਮਨੋਲੀ, ਕੁਰੜੀ, ਮੋਟੇਮਾਜਰਾ, ਸਨੇਟਾ, ਗੋਬਿੰਦਗੜ੍ਹ, ਮਾਣਕਪੁਰ ਅਤੇ ਖੇੜਾ ਗੱਜੂ ਜਨਰਲ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੋਣ ਹਲਕਾ ਅਧੀਨ ਬਜਹੇੜੀ ਅਨੁਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ। ਖੇੜਾ ਗੱਜੂ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵਾਂ ਕੀਤਾ ਗਿਆ ਹੈ। ਮੁੱਲਾਂਪੁਰ ਗਰੀਬਦਾਸ, ਖਿਜਰਾਬਾਦ, ਧਰਮਗੜ੍ਹ ਅਤੇ ਕੁਰੜਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਜੋਲਾਂ ਕਲਾਂ, ਭਾਂਖਰਪੁਰ, ਮੋਲੀ ਬੈਦਵਾਨ ਅਤੇ ਤੀੜਾ ਜਨਰਲ ਰੱਖੇ ਗਏ ਹਨ।