ਬਾਰਿਸ਼ ਨਾ ਹੋਣ ਕਾਰਨ ਵਾਤਾਵਰਨ ਵਿੱਚ ਹਵਾ ਦੀ ਗੁਣਵੱਤਾ ਘਟੀ
ਰੋਹਿਤ ਗੁਪਤਾ
ਗੁਰਦਾਸਪੁਰ 24 ਨਵੰਬਰ 2025 : ਪੰਜਾਬ ਵਿੱਚ ਜਿੱਥੇ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਬਾਰਿਸ਼ ਨਾ ਹੋਣ ਕਾਰਨ ਸੁੱਕੀ ਠੰਡ ਪੈ ਰਹੀ ਹੈ ਅਤੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਰਹੀ ਹੈ। ਹਵਾ ਵਿੱਚ ਗੁਣਵੱਤਾ ਸੂਚਕ ਅੰਕ ਦੀ ਗੱਲ ਕਰੀਏ ਤਾਂ 129 ਤੱਕ ਨੋਟ ਕੀਤਾ ਜਾ ਰਿਹਾ ਹੈ ਜਦਕਿ ਤਪ ਮਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਅੱਠ ਡਿਗਰੀ ਸੈਲਸੀਅਸ ਨੋਟ ਕੀਤਾ ਜਾ ਰਿਹਾ ਹੈ । ਉੱਥੇ ਹੀ ਹਵਾ ਵਿੱਚ ਨਵੀਂ ਦੀ ਮਾਤਰਾ ਦੀ ਗੱਲ ਕਰੀਏ ਤਾਂ ਨਵੀਂ 29 ਫੀਸਦੀ ਨੋਟ ਕੀਤੀ ਗਈ ਹੈ।
ਸੁੱਕੀ ਠੰਡ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਜਿਸ ਕਾਰਨ ਖਾਂਸੀ ਜੁਕਾਮ ਨਜਲਾ ਤੇ ਵਾਇਰਲ ਬੁਖਾਰ ਦੇ ਨਾਲ ਨਾਲ ਪੁਰਾਣੇ ਰੋਗੀਆਂ ਲਈ ਵੀ ਨੁਕਸਾਨ ਦੇ ਸਾਬਿਤ ਹੋ ਰਹੀ ਹੈ ਤੇ ਡਾਕਟਰਾਂ ਵੱਲੋਂ ਖਾਸ ਕਰ ਬੱਚਿਆਂ ਤੇ ਬਜ਼ੁਰਗਾਂ ਨੂੰ ਸਵੇਰੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ