SGPC ਤੋਂ ਬਾਅਦ ਹੁਣ Gurdwara Sri Fatehgarh Sahib ਦੇ ਹੈੱਡ ਗ੍ਰੰਥੀ ਦਾ YouTube Channel ਸਸਪੈਂਡ
ਬਾਬੂਸ਼ਾਹੀ ਬਿਊਰੋ
ਫਤਿਹਗੜ੍ਹ ਸਾਹਿਬ/ਅੰਮ੍ਰਿਤਸਰ, 24 ਨਵੰਬਰ, 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਚੈਨਲ 'ਤੇ ਕਾਰਵਾਈ ਕਰਨ ਤੋਂ ਬਾਅਦ, ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ (YouTube) ਨੇ ਹੁਣ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਪਲੇਟਫਾਰਮ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ (Bhai Harpal Singh) ਦਾ ਯੂਟਿਊਬ ਚੈਨਲ ਵੀ ਬੰਦ ਕਰ ਦਿੱਤਾ ਹੈ। ਯੂਟਿਊਬ ਨੇ ਇਹ ਕਾਰਵਾਈ ਆਪਣੀ 'ਵਾਇਲੈਂਟ ਕ੍ਰਿਮੀਨਲ ਆਰਗੇਨਾਈਜ਼ੇਸ਼ਨ ਪਾਲਿਸੀ' (Violent Criminal Organizations Policy) ਦਾ ਹਵਾਲਾ ਦਿੰਦੇ ਹੋਏ ਕੀਤੀ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਅਪਰਾਧਿਕ ਸੰਗਠਨਾਂ ਦੇ ਪ੍ਰਚਾਰ 'ਤੇ ਰੋਕ ਹੈ।
YouTube ਨੇ ਕੀ ਕਿਹਾ?
ਯੂਟਿਊਬ ਨੇ ਆਪਣੀ ਕਾਰਵਾਈ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਕੰਟੈਂਟ ਨੂੰ ਮਨਜ਼ੂਰੀ ਨਹੀਂ ਦਿੰਦਾ, ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ਼, ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ। ਪਲੇਟਫਾਰਮ ਨੇ ਸਪੱਸ਼ਟ ਕੀਤਾ ਕਿ ਭਾਈ ਹਰਪਾਲ ਸਿੰਘ ਦਾ ਵੀਡੀਓ ਉਨ੍ਹਾਂ ਦੀ ਇਸ ਪਾਲਿਸੀ ਦੀ ਪਾਲਣਾ ਨਹੀਂ ਕਰਦਾ ਸੀ, ਜਿਸ ਕਾਰਨ ਚੈਨਲ ਨੂੰ ਸਸਪੈਂਡ ਕੀਤਾ ਗਿਆ ਹੈ।
ਭਾਈ ਹਰਪਾਲ ਸਿੰਘ ਦਾ ਤਿੱਖਾ ਪਲਟਵਾਰ
ਚੈਨਲ ਬੰਦ ਹੋਣ ਤੋਂ ਬਾਅਦ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਫੇਸਬੁੱਕ (Facebook) 'ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਔਰੰਗਜ਼ੇਬ (Aurangzeb) ਦਾ ਜ਼ਿਕਰ ਕਰਦਿਆਂ ਲਿਖਿਆ, "ਹੱਕਾਂ ਦੇ ਰਾਖੇ ਤੇ ਅਮਲ ਔਰੰਗਜ਼ੇਬ ਵਾਲੇ"ਬਾਤਾਂ ਗੁਰੂ ਤੇਗ ਬਹਾਦਰ ਜੀ ਦੀਆਂ ਪਾਓ, ਸੱਚ ਦੀ ਆਵਾਜ਼ ਔਰਗਜੇਬ ਵਾਂਗ ਦਬਾਓ.....?
ਇਸ ਤੋਂ ਅੱਗੇ ਉਹਨਾਂ ਲਿਖਿਆ, "ਹੱਕਾਂ ਦੇ ਰਾਖੇ ਮਨੁੱਖੀ ਭਾਵਨਾਵਾਂ ਦੇ ਕਦਰਦਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀ ਮਹਿਜ ਵਰਤਿਆ ਜਾ ਰਿਹਾ ਹੈ, ਤੇ ਅਮਲ ਔਰੰਗਜ਼ੇਬ ਵਾਲੇ ..."