ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਹਾਈਕੋਰਟ ਨੇ ਚੋਣ ਮਾਮਲੇ ਸੰਬੰਧੀ ਜਵਾਬ ਮੰਗਿਆ
ਬਾਬੂਸ਼ਾਹੀ ਨੈੱਟਵਰਕ
ਸਨੌਰ, 17 ਮਈ 2022-ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਤੋਂ
ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਚੋਣ ਦੌਰਾਨ ਇਕ ਕੇਸ ਦੀ ਜਾਣਕਾਰੀ ਛਿਪਾਉਣ ਦੇ ਮਾਮਲੇ ਵਿਚ ਜਵਾਬ ਮੰਗਿਆ ਹੈ।
ਹਾਈਕੋਰਟ ਨੇ ਚੋਣ ਹਾਰੇ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਤੋਂ 15 ਜੁਲਾਈ ਤੱਕ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾ ਹਰਮੀਤ ਸਿੰਘ ਤੇ ਕੇਸ ਦੀ ਜਾਣਕਾਰੀ
ਛਿਪਾਉਣ ਨੂੰ ਲੈ ਕੇ ਐਫਆਈਆਰ ਦਰਜ ਹੋ ਚੁਕੀ ਹੈ। ਸਨੌਰ ਦੇ ਜੁਲਕਾ ਪੁਲਿਸ ਥਾਣੇ ਵਿਚ ਰਿਟਰਨਿੰਗ ਅਫਸਰ ਜਸਲੀਨ ਕੌਰ ਭੁੱਲਰ ਦੀ
ਸ਼ਿਕਾਇਤ ਤੇ ਇਹ ਕੇਸ ਦਰਜ ਹੋਇਆ ਸੀ। ਹਰਮੀਤ ਸਿੰਘ ਤੇ ਇਕ ਅਜਿਹਾ ਕੇਸ ਹੈ ਜਿਸ ਵਿਚ ਉਸ ਨੂੰ ਭਗੌਡ਼ਾ ਕਰਾਰ ਦਿੱਤਾ ਹੋਇਆ ਹੈ ਪਰੰਤੂ ਚੋਣ ਦੌਰਾਨ
ਐਫੀਡੇਵਿਟ ਵਿਚ ਜਾਣਕਾਰੀ ਨਹੀਂ ਦਿੱਤੀ ਸੀ।