ਡਾ. ਅੰਬੇਡਕਰ ਦੇ 64ਵੇਂ ਪ੍ਰੀ ਨਿਰਵਾਣ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 7 ਦਿਸੰਬਰ 2021- ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ 64ਵੇਂ ਪ੍ਰੀ ਨਿਰਵਾਣ ਦਿਵਸ ਮੌਕੇ ਐਸ ਸੀ ਬੀ ਅਧਿਆਪਕ ਯੂਨੀਅਨ ਦੀ ਜਥੇਬੰਦੀ ਵੱਲੋਂ ਅੱਜ ਬੰਗਾ ਰੋਡ ਨੇੜੇ ਬਸ ਅੱਡਾ ਸਥਿਤ ਬਣੇ ਅੰਬੇਡਕਰ ਦੇ ਬੁੱਤ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਜਥੇਬੰਦੀ ਦੇ ਕਨਵੀਨਰਤੇ ਜ਼ਿਲ੍ਹਾ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਰਾਮ ਕਿਸ਼ਨ ਪੱਲੀ ਝਿੱਕੀ,ਦੇਸ ਰਾਜ ਨੌਰਦ ਸੀਨੀਅਰ ਵਾਈਸ ਪ੍ਰਧਾਨ, ਸਕੱਤਰ ਸਤਪਾਲ ਰਟੈਂਡਾ, ਮਾਸਟਰ ਪਰਵਿੰਦਰ ਭੰਗਲ ਸਟੇਟ ਅਵਾਰਡੀ,ਟੋਡਰ ਮਲ ਜ਼ਿਲਾ ਸਕੱਤਰ,ਮੱਖਣ ਸਿੰਘ ਬਖਲੌਰ ਪ੍ਰੈਸ ਸਕੱਤਰ, ਸੁਰਜੀਤ ਸਿੰਘ ਮਝੂਰ ਸਲਾਹਕਾਰ, ਧਰਮ ਪਾਲ ਪ੍ਰਿੰਸੀਪਲ ਰਿਟਾਇਰਡ , ਨਰੇਸ਼ ਕੁਮਾਰ ਭੱਟੀ ਸਲੋਹ, ਅਤੇ ਕੁਲਵਿੰਦਰ ਕਾਹਮਾ ਨੇ ਆਪਣੇ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ।