ਸਪੀਕਰ ਰਾਣਾ ਦੇ ਜਨਮ ਦਿਨ ਮੌਕੇ ਸ਼ੁਭਚਿੰਤਕਾਂ ਵਲੋਂ ਮੂੰਹ ਮਿੱਠਾ ਕਰਵਾਕੇ ਲੰਬੀ ਉਮਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ16 ਅਕਤੂਬਰ 2021- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ 65 ਵੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਲਈ ਸਵੇਰ ਤੋਂ ਹੀ ਜਿਲ੍ਹੇ ਦੇ ਵੱਖ ਵੱਖ ਕਾਂਗਰਸੀ ਨੇਤਾਵਾਂ ਵਲੋਂ ਉਨ੍ਹਾਂ ਦੀ ਗਿਆਨੀ ਜੈਲ ਸਿੰਘ ਨਗਰ ਰਿਹਾਇਸ਼ ਤੇ ਜਾਕੇ ਵਧਾਈਆਂ ਦਿੱਤੀਆਂ। ਸੀਨੀਅਰ ਕਾਂਗਰਸੀ ਨੇਤਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਅਤੇ ਉਨ੍ਹਾਂ ਦੇ ਅਤਿ ਨਜਦੀਕੀ 6 ਵਾਰ ਤੋਂ ਜੇਤੂ ਰਹੇ ਕੌਂਸਲਰ ਪੋਮੀ ਸੋਨੀ ਅਤੇ ਉਨ੍ਹਾਂ ਦੀ ਧਰਮ ਪਤਨੀ ਜਿਲਾ ਮਹਿਲਾ ਕਾਂਗਰਸ ਕਮੇਟੀ ਦੀ ਪ੍ਧਾਨ ਤੇ ਕੌਂਸਲਰ ਕਿਰਨ ਸੋਨੀ ਵਲੋਂ ਕੇਕ ਕੱਟ ਕੇ ਸਪੀਕਰ ਰਾਣਾ ਕੇਪੀ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਲੰਬੀ ਉਮਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੋਮੀ ਸੋਨੀ ਨੇ ਕਿਹਾ ਕਿ ਰਾਣਾ ਕੇਪੀ ਸਿੰਘ ਹਰਮਨ ਪਿਆਰੇ ਨੇਤਾ ਹਨ ਅਤੇ ਉਹ ਆਪਣੇ ਕੋਲ ਆਏ ਹਰ ਇਕ ਵਿਅਕਤੀ ਦੀ ਫਰਿਆਦ ਨੂੰ ਸੁਣ ਕੇ ਸਮੱਸਿਆ ਦਾ ਹੱਲ ਕਰਵਾਉਣ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਾਣਾ ਕੇਪੀ ਸਿੰਘ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਬਿਨਾਂ ਭੇਦਭਾਵ ਤੇ ਹਰ ਇਕ ਦੀ ਸਮੱਸਿਆ ਨੂੰ ਸੁਲਝਾਉਣ ਦਾ ਯਤਨ ਕੀਤਾ ਅਤੇ ਭਵਿੱਖ ਵਿਚ ਕਾਮਨਾ ਕਰਦੇ ਹਨ ਕਿ ਉਹ ਹਲਕੇ ਦਾ ਵਿਕਾਸ ਹੋਰ ਤੇਜੀ ਨਾਲ ਕਰਨਗੇ।