ਭੀਖੀ ਵਿਖੇ ਨੌਜਵਾਨ ਬ੍ਰਾਹਮਣ ਸਭਾ ਦੀ ਹੋਈ ਮੀਟਿੰਗ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਮਾਨਸਾ , 24 ਸਤੰਬਰ 2021 : ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿਖੇ ਕੱਲ੍ਹ ਨੌਜਵਾਨ ਬ੍ਰਾਹਮਣ ਸਭਾ ਦੀ ਮੀਟਿੰਗ ਮਾਤਾ ਸਤੀ ਮੰਦਰ ਭੀਖੀ ਵਿੱਚ ਹੋਈ ,ਜਿਸ ਵਿੱਚ ਪੂਰੇ ਦੇਸ਼ ਪਰ ਵਿਸ਼ੇਸ਼ ਕਰਕੇ ਪੰਜਾਬ ਵਿੱਚ ਹਿੰਦੂ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਫ਼ਿਲਮਾਂ, ਸੋਸ਼ਲ ਮੀਡੀਆ, ਗਾਣੇ, ਵੈਬ ਸੀਰੀਜ਼ ਧਾਰਮਿਕ ਅਤੇ ਰਾਜਨੀਤਕ ਤੌਰ ਤੇ ਸਮਾਜ ਨਾਲ ਜੋ ਧੱਕਾ ਹੋ ਰਿਹਾ ਹੈ ਵਿਸ਼ੇ ਖ਼ਾਸ ਤੌਰ ਤੇ ਵਿਚਾਰੇ ਗਏ।
ਕੁਝ ਦਿਨ ਪਹਿਲਾਂ ਪੰਜਾਬ ਦੇ ਇਕ ਕਲਾਕਾਰ(ਜੱਸੀ ਗਿੱਲ) ਨੇ ਜੋ ਸਾਡੀ ਧਾਰਮਿਕ ਭਾਵਨਾ ਨਾਲ ਖਿਲਵਾੜ ਕੀਤਾ ਹੈ ਅਤੇ ਭਗਵਾਨ ਸ਼੍ਰੀ ਬਾਲਮੀਕ ਜੀ ਦਾ ਵੀ ਇੱਕ ਵੈਬ ਸੀਰੀਜ਼ ਰਾਹੀਂ ਅਪਮਾਨ ਕੀਤਾ ਗਿਆ ਦੀ ਕੜੀ ਨਿੰਦਾ ਕਰਦਿਆਂ ਸੈਂਟਰ ਅਤੇ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੱਤੀ ਗਈ ਜੇਕਰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਕੋਈ ਵੀ ਬਾਜ਼ ਨਹੀਂ ਆਉਂਦਾ ਤਾਂ ਇਸ ਦਾ ਸਖ਼ਤੀ ਨਾਲ ਸਾਹਮਣਾ ਕੀਤਾ ਜਾਏਗਾ ਤੇ ਸਾਰਾ ਸਮਾਜ ਸੜਕਾਂ ਤੇ ਉਤਰੇਗਾ ਇਸ ਸੰਬੰਧ ਵਿੱਚ ਸਾਰੇ ਪੰਜਾਬ ਵਿੱਚ ਥਾਂ ਥਾਂ ਪ੍ਰਸ਼ਾਸਨ ਨੂੰ ਨੋਟਿਸ ਵੀ ਦਿੱਤੇ ਗਏ ਹਨ।
ਮਾਨਸਾ ਜ਼ਿਲ੍ਹੇ ਵਿੱਚ ਵੀ ਇਸ ਦੇ ਸੰਬੰਧ ਵਿੱਚ ਸਨਾਤਨ ਧਰਮ ਸਭਾ ਨੇ ਬੀਤੇ ਦਿਨੀਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਿਸੇ ਵੀ ਸਿਨੇਮਾ ਘਰ ਵਿੱਚ ਨਾ ਚੱਲਣ ਦੇਣ ਦੀ ਚੇਤਾਵਨੀ ਦਿੱਤੀ ਹੈ।ਸਾਰਾ ਹਿੰਦੂ ਸਮਾਜ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ।
ਰਾਜਨੀਤਿਕ ਤੌਰ ਤੇ ਕਿਸ ਤਰ੍ਹਾਂ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਹਿੰਦੂ ਸਮਾਜ ਜੋ ਕੇ ਸ਼ਹਿਰਾਂ ਵਿਚ ਬਹੁ- ਗਿਣਤੀ ਹੈ ਨੂੰ ਅੱਖੋਂ ਓਹਲੇ ਕਰਕੇ ਸਾਰੇ ਐਲਾਨ ਕਰ ਰਿਹਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਰਾਜਨੀਤਿਕ ਪਾਰਟੀ ਨੂੰ ਇਸ ਦਾ ਨੁਕਸਾਨ ਜ਼ਰੂਰ ਭੁਗਤਣਾ ਪਵੇਗਾ।
ਇਸ ਮੌਕੇ ਨੌਜਵਾਨ ਬ੍ਰਾਹਮਣ ਸਭਾ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਸ਼ਾਮਿਲ ਸਨ ।