ਮ੍ਰਿਤਕ ਕਿਸਾਨ ਸੁਰੈਣ ਚੰਦ ਦੀ ਤਸਵੀਰ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 24 ਜਨਵਰੀ , ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਅਤੇ ਜਰੂਰੀ ਵਸਤਾਂ ਨਾਲ ਸਬੰਧਤ ਕਨੂੰਨ ਦੀ ਪ੍ਰੇਸ਼ਾਨੀ ਨਾ ਸਹਾਰਦੇ ਹੋਏ ਇਕ ਹੋਰ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ।
ਇਹ ਕਿਸਾਨ ਪਿਛਲੇ ਲੰਬੇ ਅਰਸੇ ਤੋਂ ਫਿਰੋਜ਼ਪੁਰ - ਫਾਜ਼ਿਲਕਾ ਸਡ਼ਕ ਉਪਰ ਪਿੰਡ ਮਾਹਮੂਜੋਈਆ ਵਿਖੇ ਸਥਿਤ ਟੋਲ ਪਲਾਜ਼ਾ ਉੱਪਰ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋ ਰਿਹਾ ਸੀ ।
ਸੁਰੈਣ ਚੰਦ ਪੁੱਤਰ ਘਾਹੀ ਰਾਮ ਪਿੰਡ ਮਾਹਮੂਜੋਈਆ ਦਾ ਵਸਨੀਕ ਸੀ ।
ਪਰਵਾਰ ਅਨੁਸਾਰ
ਕੱਲ੍ਹ 23 ਜਨਵਰੀ ਨੂੰ ਟੌਲ ਪਲਾਜ਼ਾ ਉੱਪਰ ਧਰਨਾ ਦਿੰਦਿਆਂ ਹੀ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਈ ।
ਬੀਤੀ ਰਾਤ ਤੜਕਸਾਰ ਉਹਨਾਂ ਨੂੰ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ
।
ਇਸ ਸਬੰਧੀ ਪੁਲਸ ਥਾਣਾ ਅਮੀਰ ਖਾਸ ਦੀ ਪਾਰਟੀ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ।
ਇਸ ਸੰਬੰਧੀ ਨਰਿੰਦਰ ਸਿੰਘ ਜੋਗਾ ਭੋਡੀਪੁਰ ਦਾ ਕਹਿਣਾ ਹੈ ਕਿ ਇਹ ਕਿਸਾਨ ਖੁਦ ਅਤੇ ਇਹਨਾਂ ਦਾ ਪੁੱਤਰ ਲਗਾਤਾਰ ਚਲ ਰਹੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ।