PU ਪ੍ਰਸ਼ਾਸਨ, ਵਿਦਿਆਰਥੀ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰੇ – ਹਰਦੇਵ ਸਿੰਘ ਉੱਭਾ
ਪੀਯੂ ਦੇ ਵਿਦਿਆਰਥੀਆ ਦੀਆ ਮੰਗਾਂ ਦਾ ਸਮਰਥਨ:-ਹਰਦੇਵ ਉੱਭਾ
ਸੈਨੇਟ ਚੋਣਾ ਦੀ ਤਾਰੀਖ ਦਾ ਐਲਾਨ ਹੋਵੇ:-ਹਰਦੇਵ ਉੱਭਾ
ਪੰਜਾਬ ਯੂਨੀਵਰਸਿਟੀ ਸਾਡੀ ਜਿੰਦ-ਜਾਨ:-ਹਰਦੇਵ ਉੱਭਾ
ਚੰਡੀਗੜ੍ਹ, 26 November 2025 ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਧਰਨੇ ਅਤੇ ਮੰਗਾਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ।
ਉਨ੍ਹਾਂ ਕਿਹਾ ਕਿ ਪੀਯੂ ਵਿਦਿਆਰਥੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਨਿੱਜੀ ਤੌਰ ਤੇ ਉਨ੍ਹਾਂ ਦਾ ਸਮਰਥਨ ਕਰਦੇ ਹਨ। ਤੁਰੰਤ ਪੀਯੂ ਸੈਨੇਟ ਚੋਣਾ ਦੀਆ ਤਾਰੀਖਾ ਐਲਾਨ ਹੋਵੇ। ਉਨ੍ਹਾਂ ਨੇ ਪੀਯੂ ਪ੍ਰਸ਼ਾਸਨ ਨੂੰ ਤੁਰੰਤ ਵਿਦਿਆਰਥੀ ਜਥੇਬੰਦੀਆਂ ਨਾਲ ਬੈਠਕ ਕਰ ਕੇ ਮਾਮਲਾ ਸਾਂਝੇ ਤੌਰ ਤੇ ਹੱਲ ਕਰਨ ਦੀ ਅਪੀਲ ਕੀਤੀ।
ਉੱਭਾ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਦਾ ਸੈਨੇਟ ਵਿੱਚ ਫੇਰ ਬਦਲ ਦਾ ਫੈਸਲਾ ਭਾਜਪਾ ਲਈ ਬਹੁਤ ਚਿੰਤਾਜਨਕ ਸੀ।ਇਸ ਮੁੱਦੇ ਨੇ ਭਾਜਪਾ ਦੀ ਕੇਂਦਰ ਸਰਕਾਰ ਦੁਆਰਾ ਪੰਜਾਬ ਅਤੇ ਸਿੱਖ ਸਮਾਜ ਲਈ ਕੀਤੇ ਇਤਿਹਾਸਕ ਕੰਮਾਂ ਤੇ ਪਾਣੀ ਫੇਰਣ ਦਾ ਕੰਮ ਕੀਤਾ ਹੈ। ਇਸ ਫੈਸਲੇ ਦਾ ਭਾਜਪਾ ਦੇ ਰਾਜਨੀਤਕ ਵਿਰੋਧੀਆਂ ਨੇ ਫਾਇਦਾ ਲੈ ਕੇ ਭਾਜਪਾ ਨੂੰ ਪੰਜਾਬ ਵਿਰੋਧੀ ਦਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ।ਉੱਭਾ ਨੇ ਸੰਕਾ ਜਾਹਿਰ ਕੀਤੀ ਕਿ ਕਿਤੇ ਇਹ ਪੰਜਾਬ ਭਾਜਪਾ ਦੀ ਦਿਨੋ-ਦਿਨ ਵਧ ਰਹੀ ਲੋਕਪ੍ਰਿਆ ਦੇ ਖਿਲਾਫ ਕੋਈ ਸਾਜਿਸ਼ ਤਾਂ ਨਹੀ ਹੈ ?
ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਜਿੰਦ-ਜਾਨ ਹੈ, ਇਸ ਨਾਲ ਲੱਖਾਂ ਪੰਜਾਬੀਆਂ ਦੇ ਜਜ਼ਬਾਤ ਜੁੜੇ ਹੋਏ ਹਨ, ਅਤੇ ਦੁਨੀਆ ਦੀ ਕੋਈ ਵੀ ਤਾਕਤ ਪੀਯੂ ਨੂੰ ਪੰਜਾਬ ਤੋਂ ਵੱਖ ਨਹੀਂ ਕਰ ਸਕਦੀ।ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਮੁੱਦਾ ਕਾਂਗਰਸ ਪਾਰਟੀ ਦੀਆ ਪੰਜਾਬ ਵਿਰੋਧੀ ਨੀਤੀਆ ਦਾ ਨਤੀਜਾ ਹੈ। ਭਗਵੰਤ ਮਾਨ ਸਰਕਾਰ ਨੇ ਵੀ ਪੰਜਾਬ ਦੇ ਅਹਿਮ ਮੁੱਦਿਆ ਨੂੰ ਹੱਲ ਕਰਨ ਦੀ ਬਜਾਏ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ ਤੇ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।
ਉਹਨਾ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੀਯੂ ਨੂੰ ਬਣਦਾ ਫੰਡ ਮੁਹੱਈਆ ਨਹੀ ਕਰਵਾਇਆ।ਨਾ ਹੀ ਕਦੇ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ ਵਿੱਚ ਜਾਣ ਦੀ ਖੇਚਲ ਕੀਤੀ।
ਉੱਭਾ ਨੇ ਕਿਹਾ ਕਿ ਭਾਜਪਾ ਤੋਂ ਇਲਾਵਾ ਬਾਕੀ ਸਭ ਪਾਰਟੀਆਂ ਨੇ ਪੰਜਾਬ ਦੇ ਹੱਕਾਂ ਤੇ ਹਿੱਤਾ ਲਈ ਕੰਮ ਕਰਨ ਦੀ ਬਜਾਏ ਸਿਰਫ ਘਟੀਆ ਰਾਜਨੀਤੀ ਕੀਤੀ ਹੈ। ਹਰਦੇਵ ਸਿੰਘ ਉੱਭਾ ਨੇ ਦੋਹਰਾਇਆ ਕਿ ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾ ਅੰਗ ਹੈ ਅਤੇ ਇਸਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ।