11ਵੀਂ ਇੰਡੋ-ਨੇਪਾਲ ਚੈਂਪੀਅਨਸ਼ਿਪ 2026 ਵਿੱਚ ਟ੍ਰਾਈਡੈਂਟ ਦੀ ਰਿੰਕੀ ਯਾਦਵ ਦੀ ਸੋਨ ਤਮਗੇ ਵਾਲੀ ਮਾਣਮੱਤੀ ਪ੍ਰਾਪਤੀ
ਪੰਜਾਬ / ਚੰਡੀਗੜ੍ਹ , 11 ਅਗਸਤ
ਨੇਪਾਲ ਦੇ ਪੋਖਰਾ ਵਿਖੇ ਹੋਈ 11ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿੱਚ ਭਾਰਤੀ ਕਬੱਡੀ ਟੀਮ ਨੇ ਸੋਨ ਤਮਗਾ ਜਿੱਤਿਆ। ਟ੍ਰਾਈਡੈਂਟ ਗਰੁੱਪ ਦੀ ਕਰਮਚਾਰੀ ਰਿੰਕੀ ਯਾਦਵ ਨੇ ਟੀਮ ਦੀ ਕਪਤਾਨੀ ਕੀਤੀ ਅਤੇ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ। ਇਹ ਚੈਂਪੀਅਨਸ਼ਿਪ 29 ਤੋਂ 31 ਜੁਲਾਈ ਤੱਕ ਕਰਵਾਈ ਗਈ।
ਇਸ ਜਿੱਤ ਦੇ ਨਾਲ ਰਿੰਕੀ ਯਾਦਵ ਨੇ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਜਨਵਰੀ 2026 ਵਿੱਚ ਹੋਈ 10ਵੀਂ ਇੰਡੋ-ਨੇਪਾਲ ਚੈਂਪੀਅਨਸ਼ਿਪ ਵਿੱਚ ਵੀ ਰਿੰਕੀ ਭਾਰਤੀ ਟੀਮ ਦਾ ਹਿੱਸਾ ਰਹੀ ਸਨ ਅਤੇ ਟੀਮ ਨੇ ਸੋਨ ਤਮਗਾ ਜਿੱਤਿਆ ਸੀ।
ਲਗਾਤਾਰ ਦੋ ਚੈਂਪੀਅਨਸ਼ਿਪਾਂ ਵਿੱਚ ਸੋਨ ਤਮਗਾ ਜਿੱਤਣਾ ਰਿੰਕੀ ਦੀ ਖੇਡ ਪ੍ਰਤੀ ਲਗਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦਾ ਪ੍ਰਮਾਣ ਹੈ। ਖੇਡ ਦੇ ਨਾਲ-ਨਾਲ ਉਹ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਵੀ ਬਾਖੂਬੀ ਨਿਭਾ ਰਹੀ ਹੈ। ਕੰਮਕਾਜ ਅਤੇ ਖੇਡ ਦੋਵਾਂ ਵਿਚ ਸੰਤੁਲਨ ਬਣਾਉਂਦਿਆਂ ਉਨ੍ਹਾਂ ਨੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਆਪਣੀ ਇਸ ਪ੍ਰਾਪਤੀ ਬਾਰੇ ਰਿੰਕੀ ਯਾਦਵ ਨੇ ਕਿਹਾ, "11ਵੀਂ ਇੰਡੋ-ਨੇਪਾਲ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨਾਲ ਸੋਨ ਤਮਗਾ ਜਿੱਤਣਾ ਮੇਰੇ ਲਈ ਮਾਣ ਵਾਲਾ ਪਲ ਹੈ। ਲਗਾਤਾਰ ਦੂਜੀ ਵਾਰ ਇਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣਾ ਮੇਰੇ ਲਈ ਹੋਰ ਵੀ ਖਾਸ ਹੈ। ਮੈਂ ਆਪਣੇ ਪਰਿਵਾਰ, ਟੀਮ ਦੇ ਸਾਥੀਆਂ ਅਤੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਲਈ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਖੇਡ ਯਾਤਰਾ ਨੂੰ ਅੱਗੇ ਵਧਾਉਣ ਲਈ ਲਗਾਤਾਰ ਹੌਸਲਾ ਦਿੱਤਾ।" ਉਨ੍ਹਾਂ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਾਜਿੰਦਰ ਗੁਪਤਾ ਦਾ ਵੀ ਧੰਨਵਾਦ ਕੀਤਾ। ਰਿੰਕੀ ਨੇ ਕਿਹਾ ਕਿ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਆਪਣੀ ਸਮਰੱਥਾ ਅਨੁਸਾਰ ਅੱਗੇ ਵਧਣ ਲਈ ਮੌਕੇ ਦੇਣ ਵਾਲੀ ਸੋਚ ਨੇ ਉਨ੍ਹਾਂ ਨੂੰ ਆਪਣੇ ਟੀਚੇ ਲਈ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ।
ਰਿੰਕੀ ਦੀ ਇਹ ਪ੍ਰਾਪਤੀ ਟ੍ਰਾਈਡੈਂਟ ਗਰੁੱਪ ਦੀ ਉਸ ਕਾਰਜ-ਸੰਸਕ੍ਰਿਤੀ ਨੂੰ ਵੀ ਦਰਸਾਉਂਦੀ ਹੈ, ਜਿਸ ਤਹਿਤ ਕਰਮਚਾਰੀਆਂ ਨੂੰ ਕੰਮਕਾਜ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਗਰੁੱਪ ਦੀ ‘ਅਰਨ, ਲਰਨ ਐਂਡ ਗ੍ਰੋ’ ਦੀ ਸੋਚ ਤਹਿਤ ਕਰਮਚਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਸਮਰੱਥਾ ਨੂੰ ਵਿਕਸਿਤ ਕਰਨ ਅਤੇ ਉੱਤਮ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
- Download Babushahi App
-
-