ਜ਼ਿਲ੍ਹਾ ਪ੍ਰਸ਼ਾਸਨ ਵੱਲੋ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਯਤਨ ਜਾਰੀ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋ ਨਸ਼ਾ ਛੁਡਾੳ ਕੇਂਦਰਾਂ ਵਿੱਚ ਜਾ ਕੇ ਪੀੜਤਾਂ ਨੂੰ ਸਕਿਲ ਪ੍ਰੋਗਰਾਮ ਦੀ ਦਿੱਤੀ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 3 ਨਵੰਬਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੀ ਅਗਵਾਈ ਹੇਠ ਜਿਥੇ ਡਰੱਗ ਹਾਟਸਪਾਟ ਖੇਤਰ ਵਿਚ ਸਪੋਰਟਸ ਗਤੀਵਿਧੀਆਂ, ਸੀ.ਸੀ.ਟੀ.ਵੀ ਕੈਮਰਿਆਂ ਸਮੇਤ ਵੱਖ-ਵੱਖ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਉਸ ਦੇ ਨਾਲ ਨਸ਼ੇ ਦੇ ਜਾਲ ਵਿਚ ਫਸੇ ਵਿਅਕਤੀਆਂ ਦੇ ਮੁੜ ਵਸੇਬੇ ਲਈ ਵੀ ਤਨ ਜਾਰੀ ਹਨ
ਨਰੇਸ਼ ਕੁਮਾਰ,ਜ਼ਿਲ੍ਹਾ ਰੁਜਗਾਰ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਉਹਨਾ ਦੇ ਵਿਭਾਗ ਵੱਲੋ ਨਸ਼ਾ ਛੁਡਾੳ ਕੇਂਦਰਾਂ ਵਿਚ ਜਾ ਕੇ ਪੀੜਤਾਂ ਨੂੰ ਮਿਲ ਕੇ ਉਹਨਾਂ ਨੂੰ ਸਕਿਲ ਪ੍ਰੋਗਰਾਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਮੁੜ ਆਪਣੇ ਨਵੇ ਜੀਵਨ ਦੀ ਸ਼ੁਰੂਆਤ ਕਰ ਸਕਣ।
ਉਹਨਾ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਬਿਊਰੋ ਕਾਰੋਬਾਰ ਦੀ ਟੀਮ ਵਲੋਂ 'ਉਮੀਦ ਡਰੱਗ ਡੀ-ਅਡਿਕਸ਼ਨ ਸੈਂਟਰ' ਅਤੇ 'ਸੇਵਾ ਡਰੱਗ ਡੀ-ਅਡਿਕਸ਼ਨ ਸੈਂਟਰ' ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਅਤੇ ਬੀ.ਐਮ.ਐਮ ਸਕਿਲ ਡਿਵਲਪਮੈਂਟ ਤੋਂ ਮਨਪ੍ਰੀਤ ਸਿੰਘ, ਜ਼ਿਲ੍ਹਾ ਰੋਜਗਾਰ ਦਫਤਰ ਤੋਂ ਗਗਨ ਧਾਲੀਵਾਲ ਅਤੇ ਰਾਜਵਿੰਦਰ ਸਿੰਘ ਵੱਲੋਂ ਨਸ਼ਾ ਪੀੜਤਾਂ ਨੂੰ ਮਿਲਕੇ ਉਹਨਾਂ ਦੀ ਕਾਂਉਸਲਿੰਗ ਕੀਤੀ ਗਈ ਅਤੇ ਸਕਿਲ ਡਿਵੈਪਮੈਟ ਮਿਸ਼ਨ ਤਹਿਤ ਸਕਿਲ ਟਰੇਨਿੰਗ ਪ੍ਰੋਗਰਾਮ ਦੀ ਵਿਸਥਾਰ ਵਿਚ ਜਾਣਾਕਰੀ ਦਿੱਤੀ ਗਈ ਅਤੇ ਨਸ਼ਾ ਪੀੜਤਾਂ ਵੱਲੋਂ ਵੀ ਸਕਿਲ ਡਿਵੈਲਪਮੈਂਟ ਦੇ ਸਬੰਧ ਵਿਚ ਪੂਰੀ ਰੁਚੀ ਜਾਣਕਾਰੀ ਲਈ ਗਈ।
ਜ਼ਿਲ੍ਹਾ ਰੋਜਗਾਰ ਅਫਸਰ ਗੁਰਦਾਸਪੁਰ ਨੇ ਅੱਗੇ ਦਸਿਆ ਪੀੜਤਾਂ ਨੂੰ ਨਸ਼ੇ ਦੇ ਰਾਹ ਨੂੰ ਛੱਡ ਕੇ ਕੋਈ ਨਾ ਕੋਈ ਸਕਿੱਲ ਪ੍ਰਾਪਤ ਕਰਕੇ ਕੋਈ ਚੰਗਾ ਰੋਜ਼ਗਾਰ ਜਾਂ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਦੇ ਰੁਜ਼ਗਾਰ ਸਬੰਧੀ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਵੇਂ ਕਿ ਜਿਹੜੇ ਪ੍ਰਾਰਥੀ ਭਵਿੱਖ ਦੇ ਕਰੀਅਰ ਸਬੰਧੀ ਜਾਣਕਾਰੀ ਲੈਣੀ ਚਾਹੁੰਦੇ ਹਨ, ਉਨ੍ਹਾਂ ਦੀ ਮੁਫ਼ਤ ਕਰੀਅਰ ਕਾਊਂਸਲਿੰਗ ਕੀਤੀ ਜਾਂਦੀ ਹੈ। ਜੋ ਪ੍ਰਾਰਥੀ ਨੌਕਰੀਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦਫ਼ਤਰ ਦੇ ਪਲੇਸਮੈਂਟ ਸੈੱਲ ਦੁਆਰਾ ਨੌਕਰੀਆਂ ਦੇਣ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜੇ ਪ੍ਰਾਰਥੀ ਸਵੈ-ਰੁਜ਼ਗਾਰ ਸਕੀਮਾਂ ਤਹਿਤ ਲੋਨ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੰਦੇ ਹਨ, ਉਨ੍ਹਾਂ ਨੂੰ ਸਵੈ-ਰੁਜ਼ਗਾਰ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 217,ਬੀ ਬਲਾਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵਿਜ਼ਟ ਕਰਕੇ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।
- Download Babushahi App
-
-