ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀ ਸਾਵਧਾਨ: ਅੱਜ 1 ਜੂਨ ਨੂੰ 4 ਘੰਟੇ 56 ਐਂਟਰੀ ਪੁਆਇੰਟ ’ਤੇ ਟਰੈਫਿਕ ਹੋਵੇਗਾ ਠੱਪ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 1 ਜੂਨ, 2026: ਹਿਮਾਚਲ ਪ੍ਰਦੇਸ਼ ਜਾਣ ਦੇ ਇੱਛੁਕ ਸੈਲਾਨੀ ਸਾਵਧਾਨ ਰਹਿਣ ਕਿਉਂਕਿ ਸੂਬਾ ਸਰਕਾਰ ਵੱਲੋਂ ਲਗਾਏ ਐਂਟਰੀ ਟੈਕਸ ਦੇ ਵਿਰੋਧ ਵਿਚ ਅੱਜ ਕਿਸਾਨਾਂ, ਟੈਕਸੀ ਚਾਲਕਾਂ ਤੇ ਹੋਰਨਾਂ ਦੀ ਸ਼ਮੂਲੀਅਤ ਵਾਲੀ ਸੰਘਰਸ਼ ਕਮੇਟੀ ਵੱਲੋਂ ਅੱਜ 1 ਜੂਨ ਨੂੰ 56 ਐਂਟਰੀ ਪੁਆਇੰਟਾਂ ’ਤੇ ਸਵੇਰੇ 11.00 ਵਜੇ ਤੋਂ ਦੁਪਹਿਰ ਬਾਅਦ 3.00 ਵਜੇ ਤੱਕ ਟਰੈਫਿਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਅਜਿਹੇ ਵਿਚ ਸੁਭਾਵਕ ਹੈ ਕਿ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣਗੀਆਂ ਤੇ ਟਰੈਫਿਕ ਜਾਮ ਹੋਵੇਗਾ। ਇਹ ਯੂਨੀਅਨ ਐਂਟਰੀ ਟੈਕਸ ਦਾ ਵਿਰੋਧ ਕਰ ਰਹੀ ਹੈ।
- Download Babushahi App
-
-