ਹਿਮਾਂਸ਼ੂ ਸਿੰਘ ਨੇ ਜਿੱਤਿਆ ਪਨਿਨਸੁਲਾ ਬੱਸ ਕੰਪੀਟੀਸ਼ਨ; ਅਪ੍ਰੈਲ ਵਿੱਚ ਵਰਲਡ ਬੱਸ ਚੈਂਪੀਅਨਸ਼ਿਪ ਲਈ ਕਵਾਲੀਫਾਈ
ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜਨੋ (ਕੈਲੀਫੋਰਨੀਆ)
ਬੇ-ਏਰੀਏ ਵਿੱਚ ਪਨਿਨਸੁਲਾ ਬੱਸ ਸਰਵਿਸ ਵਿੱਚ ਬੱਸ ਡਰਾਈਵਰ ਵਜੋਂ ਸੇਵਾ ਨਿਭਾ ਰਿਹਾ ਕਰਨਾਲ (ਹਰਿਆਣਾ) ਦਾ ਨੌਜਵਾਨ ਹਿਮਾਂਸ਼ੂ ਸਿੰਘ ਆਪਣੀ ਕਾਬਲਿਅਤ ਅਤੇ ਸ਼ਾਨਦਾਰ ਡਰਾਈਵਿੰਗ ਸਕਿੱਲ ਦੇ ਆਧਾਰ ‘ਤੇ ਪਨਿਨਸੁਲਾ ਬੱਸ ਕੰਪੀਟੀਸ਼ਨ ਵਿੱਚ ਪਹਿਲਾ ਸਥਾਨ ਹਾਸਲ ਕਰ ਗਿਆ। ਇਸ ਮੁਕਾਬਲੇ ਵਿੱਚ ਬੱਸ ਚਲਾਉਣ ਦੀਆਂ ਤਕਨੀਕੀ ਯੋਗਤਾਵਾਂ, ਸੇਫ਼ਟੀ ਪ੍ਰੋਟੋਕਾਲ ਅਤੇ ਕੰਟਰੋਲ ਸਕਿੱਲਜ਼ ਦੀ ਕੜੀ ਪਰਖ ਕੀਤੀ ਗਈ।
ਹਿਮਾਂਸ਼ੂ ਸਿੰਘ ਨੇ ਮੁਕਾਬਲੇ ਦੌਰਾਨ ਵਿਸ਼ੇਸ਼ ਪ੍ਰਦਰਸ਼ਨ ਦਿਖਾਉਂਦੇ ਹੋਏ ਆਪਣੇ ਸਾਰੇ ਪ੍ਰਤੀਯੋਗੀਆਂ ਨੂੰ ਪਿੱਛੇ ਛੱਡ ਦਿੱਤਾ ਅਤੇ ਪਹਿਲਾ ਸਥਾਨ ਆਪਣੇ ਨਾਮ ਕੀਤਾ।
ਇਸ ਜਿੱਤ ਨਾਲ ਹੁਣ ਉਹ ਅਗਲੇ ਸਾਲ ਅਪ੍ਰੈਲ ਵਿੱਚ ਯੂਟਾਹ ਵਿੱਚ ਹੋਣ ਵਾਲੀ ਵਰਲਡ ਬੱਸ ਕੰਪੀਟੀਸ਼ਨ ਵਿੱਚ ਹਿੱਸਾ ਲੈਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਰਸਾਏਗਾ। ਭਾਰਤੀ ਡਰਾਈਵਰ ਦੀ ਇਸ ਕਾਮਯਾਬੀ ਨਾਲ ਅਮਰੀਕਾ ਦੇ ਭਾਰਤੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜੀ ਹੋਈ ਹੈ। ਹਿਮਾਂਸ਼ੂ ਸਿੰਘ ਦੀ ਇਸ ਉਪਲਬਧੀ ਨੂੰ ਭਾਰਤੀ ਕਮਿਉਨਿਟੀ ਮਾਣ ਨਾਲ ਦੇਖ ਰਹੀ ਹੈ ਅਤੇ ਉਸਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦੇ ਰਹੀ ਹੈ।