ਸੰਘਰਸ਼ ਦੇ ਦਬਾਅ ਹੇਠ ਮਾਨਸਾ ਪ੍ਰਸ਼ਾਸਨ ਨੇ ਤਜਵੀਜਤ ਸੀਮੈਂਟ ਫੈਕਟਰੀ ਸਬੰਧੀ ਮੀਟਿੰਗ ਰੱਦ ਕੀਤੀ
ਅਸ਼ੋਕ ਵਰਮਾ
ਮਾਨਸਾ, 11 ਅਗਸਤ 2026 :ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੁਆਰਾ ਦਿੱਤੇ ਰੋਸ ਧਰਨੇ ਦੇ ਦਬਾਅ ਹੇਠ ਤਜਵੀਜ਼ਤ JSW cement factory ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਪੀੜਤ ਪਿੰਡਾਂ ਦੇ ਲੋਕਾਂ, ਗੁਆਂਢੀ ਪਿੰਡਾਂ, ਪੰਜਾਬ ਦੀਆਂ ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਸੰਸਥਾਵਾਂ ਪਿੰਡ ਤਲਵੰਡੀ ਅਕਲੀਆ ਅਤੇ ਕਰਮਗੜ੍ਹ ਔਤਾਵਾਲੀ ਵਿਖੇ ਤਜਵੀਜ਼ਤ Red catagoryਦੀ cement factory ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।ਪਿਛਲੇ ਸਾਲ 14/07/2025 ਨੂੰ ਹੋਈ ਜਨਤਕ ਸੁਣਵਾਈ ਵਿੱਚ ਲੋਕਾਂ ਵੱਲੋਂ ਵਿਰੋਧ ਦਰਜ਼ ਕਰਵਾ ਕੇ ਨਕਾਰਿਆ ਜਾ ਚੁੱਕਿਆ ਹੈ,ਪਰ ਕੰਪਨੀ ਵੱਲੋਂ ਸਰਕਾਰ, ਪ੍ਰਸ਼ਾਸਨ ਅਤੇ ਕੰਪਨੀ ਦੇ ਆਪਣੇ ਬੰਦਿਆਂ ਨਾਲ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ ਹੈ। ਇਸ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਨੀ,ਲੋਕ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਰੱਖੀ ਗਈ ਸੀ,ਪਰ ਪਿੰਡਾਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਕੇ ਆਪਣਾ ਵਿਰੋਧ ਦਰਜ਼ ਕਰਵਾਇਆ ਸੀ।
ਲੋਕ ਰੋਸ ਅਤੇ ਧਰਨੇ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਉਕਤ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਅਤੇ ਸੰਘਰਸ਼ ਕਮੇਟੀ ਤਲਵੰਡੀ ਅਕਲੀਆ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਫੈਕਟਰੀ ਲਾਉਣ ਸਬੰਧੀ ਅਜਿਹੀ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ।ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਦੇ ਪ੍ਰਧਾਨ ਸੁਖਦੀਪ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਫੈਕਟਰੀ ਨੂੰ ਕਿਸੇ ਵੀ ਕੀਮਤ ਤੇ NOCਜਾਰੀ ਨਾ ਕੀਤਾ ਜਾਵੇ, ਕਿਉਂਕਿ ਇਹਨਾਂ ਪਿੰਡਾਂ ਦੇ ਲੋਕ ਥਰਮਲ ਪਲਾਂਟ ਬਣਾਂਵਾਲੀ ਦੇ ਪ੍ਰਦੂਸ਼ਣ ਦੇ ਪ੍ਰਕੋਪ ਪਹਿਲਾ ਹੀ ਪੀੜਤ ਹਨ।ਰੈੱਡ ਕੈਟਾਗਰੀ ਦੀ ਸੀਮਿੰਟ ਫੈਕਟਰੀ ਸੰਘਣੀ ਆਬਾਦੀ ਦੇ ਬਹੁਤ ਨੇੜੇ ਲੱਗਣ ਨਾਲ ਲੋਕਾਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਅਤੇ ਇਲਾਕੇ ਦੀ ਹਵਾ, ਮਿੱਟੀ ਅਤੇ ਪਾਣੀ ਵੱਡੇ ਪੱਧਰ ਤੇ ਪਲੀਤ ਹੋਵੇਗਾ, ਇਸ ਸਮੇਂ ਸਿੱਧੂਪੁਰ ਜਥੇਬੰਦੀ ਤੋਂ ਗੁਰਨਾਮ ਸਿੰਘ ਭੀਖੀ, ਕਾਕਾ ਸਿੰਘ ਜਿਲਾ ਮੈਂਬਰ, ਜਸਵੀਰ ਸਿੰਘ, ਖੁਸਵੀਰ ਸਿੰਘ, ਪ੍ਰਗਟ ਸਿੰਘ ਬਲਾਕ ਸੱਕਤਰ, ਮਨਪਰੀਤ ਸਿੰਘ ਸੈਕਟਰੀ, ਗੁਰਵਿੰਦਰ ਸਿੰਘ, ਸਮੂਹ ਨਗਰ ਦੀਆ ਔਰਤਾਂ ਤੇ ਪਿੰਡ ਵਾਸੀਆਂ ਨੇ ਵਿਰੋਧ ਦਰਜ ਕਰਵਾਇਆ।
- Download Babushahi App
-
-