ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਵਿਚ ਕੁੱਤੀ ਦੀ ਮੌਤ ਮਗਰੋਂ ਪੁਲਿਸ ਨੇ ਜਾਰੀ ਕੀਤਾ ਸਪਸ਼ਟੀਕਰਨ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 17 ਮਈ, 2026: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਵਿਚ ਇਕ ਕੁੱਤੀ ਦੀ ਮੌਤ ਹੋ ਗਈ। ਮੌਤ ਮਗਰੋਂ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਫੈਲ ਗਈ ਕਿ ਅਣਪਛਾਤੇ ਨਿਹੰਗਾਂ ਨੇ ਕੁੱਤੀ ਨੂੰ ਕ੍ਰਿਪਾਨਾਂ ਨਾਲ ਵੱਢ ਦਿੱਤਾ ਤੇ ਦੋਸ਼ ਲਗਾਏ ਕਿ ਉਹ ਬੇਅਦਬੀ ਕਰ ਰਹੀ ਸੀ।
ਸੋਸ਼ਲ ਮੀਡੀਆ ’ਤੇ ਤੂਫਾਨ ਉਠਣ ਮਗਰੋਂ ਜਸਬੀਰ ਕੌਰ ਤੇ ਕੁਲਬੀਰ ਸਿੰਘ ਨਾਮ ਦੇ ਦੋ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਹੁਣ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਗਲਿਆਰੇ ਦੇ ਸਾਰੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਹਨ ਅਤੇ ਕਿਤੇ ਵੀ ਕੋਈ ਵੀ ਕੁੱਤੀ ’ਤੇ ਹਮਲਾ ਕਰਦਾ ਨਜ਼ਰ ਨਹੀਂ ਆਇਆ।
ਵੇਖੋ ਵੀਡੀਓ:
- Download Babushahi App
-
-