ਸਿੱਧੂ ਭਰਾ ਪਿਛਲੇ 15 ਸਾਲਾਂ ਤੋਂ ਕਰ ਰਹੇ ਹਨ ਲੋਕਾਂ ਨੂੰ ਗੁਮਰਾਹ: ਕੁਲਵੰਤ ਸਿੰਘ
ਵਿਧਾਇਕ ਨੇ ਕਿਹਾ : ਸਿੱਧੂ ਭਰਾਵਾਂ ਨੇ ਲੋਕਾਂ ਲਈ ਪਰੋਸੇ ਕੂੜੇ ਦੇ ਢੇਰ
ਆਮ ਆਦਮੀ ਪਾਰਟੀ ਦੇ 50 ਦੇ 50 ਉਮੀਦਵਾਰ ਜਿੱਤ ਰਹੇ ਹਨ ਵੱਡੇ ਅੰਤਰ ਨਾਲ : ਕੁਲਵੰਤ ਸਿੰਘ
ਮੋਹਾਲੀ 20 ਮਈ 2026- ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਦੇ ਲੋਕਾਂ ਨੂੰ ਸਿੱਧੂ ਭਰਾਵਾਂ ਨੇ ਕੂੜੇ ਦੇ ਢੇਰ ਤੇ ਬਿਠਾ ਦਿੱਤਾ, ਜੋ ਕਿ ਸਰਾਸਰ ਗਲਤ ਗੱਲ ਹੈ, ਵਿਧਾਇਕ ਕੁਲਵੰਤ ਸਿੰਘ ਅੱਜ ਵਾਰਡ ਨੰਬਰ -5 , ਫੇਸ ਦੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਡਮ ਅਰਵਿੰਦਰ ਕੌਰ ਦੇ ਹੱਕ ਵਿੱਚ ਰੱਖੀ ਗਈ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ, ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਤੇ ਅਰਵਿੰਦਰ ਕੌਰ ਦੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 50 ਦੇ 50 ਉਮੀਦਵਾਰ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨ ਜਾ ਰਹੇ ਹਨ, ਜਿਸ ਬਾਰੇ ਲੋਕਾਂ ਨੇ ਮਨ ਪੂਰੀ ਤਰ੍ਹਾਂ ਬਣਾ ਰੱਖਿਆ ਹੈ, 26 ਮਈ ਨੂੰ ਮੋਹਾਲੀ ਦੇ ਬਸ਼ਿੰਦੇ ਆਪਣੀ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਾਉਣ ਦਾ ਤਹਈਆ ਕੀਤਾ ਹੋਇਆ ਹੈ, ਕਿਉਂਕਿ ਮੋਹਾਲੀ ਦੇ ਲੋਕਾਂ ਨੇ ਪਿਛਲੇ 15 ਸਾਲ ਕਾਂਗਰਸ ਨੂੰ ਮਾਨ- ਸਤਿਕਾਰ ਦਿੱਤਾ, ਪਰੰਤੂ ਸਿੱਧੂ ਭਰਾਵਾਂ ਨੇ ਹਮੇਸ਼ਾ ਨਿਜਵਾਦ ਹੀ ਅਪਣਾਈ ਰੱਖਿਆ ਰੱਖਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਰੱਤਾ ਭਰ ਵੀ ਧਿਆਨ ਨਹੀਂ ਦਿੱਤਾ, ਪਿਛਲੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਇਹਨਾਂ ਨੇ ਧੱਕੇ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਵਾਇਆ, ਜੋ ਕਿ ਸਰਾਸਰ ਗਲਤ ਸੀ, ਇਹਨਾਂ ਨੂੰ ਨਾ ਤਾਂ ਕੋਈ ਕੰਮ ਆਉਂਦਾ ਹੈ ਅਤੇ ਨਾ ਹੀ ਕੋਈ ਕੰਮ ਕਰਨ ਦਾ ਇਹਨਾਂ ਵਿੱਚ ਜਜ਼ਬਾ ਹੀ ਹੈ, ਅਤੇ ਨਾ ਹੀ ਪੁਰਾਣੇ ਕੌਂਸਲਰਾਂ ਨੂੰ ਕੋਈ ਕੰਮ ਆਉਂਦਾ ਸੀ, ਸਿੱਧੂ ਭਰਾ ਹਮੇਸ਼ਾ ਝੂਠ ਦੀ ਖੱਟਿਆ ਖਾਂਦੇ ਹਨ ਅਤੇ ਜਿਹੜੇ ਲੋਕ ਝੂਠੇ ਹੁੰਦੇ ਹਨ, ਉਹਨਾਂ ਨੂੰ ਸਾਹਮਣੇ ਵਾਲੇ ਇਮਾਨਦਾਰ ਲੋਕ ਵੀ ਬੇਈਮਾਨ ਜਾਪਦੇ ਹਨ, ਪ੍ਰੰਤੂ ਹੁਣ ਮੋਹਾਲੀ ਸ਼ਹਿਰ ਦੇ ਲੋਕੀ ਸਿੱਧੂ ਭਰਾਵਾਂ ਦੀਆਂ ਚੀਕਣੀਆਂ- ਚੋਪੜੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ,ਤਾਂ ਹੀ ਇਹਨਾਂ ਨੂੰ ਹੁਣ ਮੋਹਾਲੀ ਦਾ ਕੋਈ ਵੀ ਵਾਸ਼ਿੰਦਾ ਮੂੰਹ ਨਹੀਂ ਲਗਾ ਰਿਹਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆ ਹੱਲ ਕੀਤਾ, ਉੱਥੇ ਸਿੱਖਿਆ ਅਤੇ ਸਿਹਤ ਦੇ ਮਾਮਲੇ ਵਿੱਚ ਵੀ ਵੱਡੇ ਕੰਮ ਕੀਤੇ ਹਨ ਅਤੇ ਲੋਕਾਂ ਦੀ ਭਲਾਈ ਲਈ ਸਕੀਮਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਹੈ, ਜਿਸ ਨੂੰ ਮੋਹਾਲੀ ਸਮੇਤ ਪੰਜਾਬ ਦੇ ਲੋਕੀ ਭਲੀਭਾਂਤ ਜਾਣਦੇ ਹਨ , ਇਸ ਮੌਕੇ ਤੇ ਵਾਰਡ ਨੰਬਰ-5 ਫੇਜ਼ -2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦਰ ਕੌਰ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ, ਵਿਨੀਤ ਵਰਮਾ, ਅਵਤਾਰ ਸਿੰਘ ਵਾਲੀਆ,ਐਡਵੋਕੇਟ ਸੀ ਐਲ ਪਵਾਰ , ਪੀ.ਐਸ ਸੰਧੂ, ਕਰਨਲ ਰਵਿੰਦਰ ਜੀ, ਚਿਰੰਜੀ ਲਾਲ, ਗੁਰਮੀਤ ਸਿੰਘ, ਬਹਾਦਰ ਸਿੰਘ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਇਕਬਾਲ ਸਿੰਘ ਸਰਪੰਚ ਜੁਝਾਰ ਨਗਰ , ਅਕਬਿੰਦਰ ਸਿੰਘ ਗੋਸਲ ,ਆਰ ਪੀ ਸ਼ਰਮਾ ਬਲਾਕ ਪ੍ਰਧਾਨ, ਵੀ ਹਾਜ਼ਰ ਸਨ।
- Download Babushahi App
-
-