ਸਿੱਖ ਵਿਰਾਸਤ ਨੂੰ ਸਮਰਪਿਤ ਕਿਤਾਬ— “ਬ੍ਰਹਮੰਡੀ ਅਧਿਕਾਰਾਂ ਦੇ ਵਣਜਾਰੇ” ਕਾਲਕਾ ਨੂੰ ਭੇਂਟ
ਨਵੀਂ ਦਿੱਲੀ 25 ਅਪ੍ਰੈਲ, 2026
ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਡਾ. ਮਨਪ੍ਰੀਤ ਸਿੰਘ, ਸੰਪਾਦਕ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਕਿਤਾਬ “ਬ੍ਰਹਮੰਡੀ ਅਧਿਕਾਰਾਂ ਦੇ ਵਣਜਾਰੇ” (ਗੁਰ ਇਤਿਹਾਸ – ਸਿੰਘ ਸੂਰਮੇ) ਭੇਂਟ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਹ ਮਹਾਨ ਰਚਨਾ ਪ੍ਰਸਿੱਧ ਲੇਖਕ ਰਾਜਿੰਦਰ ਸਿੰਘ ਜਾਲੀ ਵੱਲੋਂ ਲਿਖੀ ਗਈ ਹੈ, ਜੋ ਸਿੱਖ ਕੌਮ ਦੀ ਮਹਾਨ ਵਿਰਾਸਤ, ਗੁਰੂ ਸਾਹਿਬਾਨਾਂ ਦੀ ਅਦੁੱਤੀ ਮਹਿਮਾ ਅਤੇ ਸਿੰਘ ਸੂਰਮਿਆਂ ਦੀ ਅਦਭੁੱਤ ਬਹਾਦਰੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਗਟਾਉਂਦੀ ਹੈ। ਇਹ ਕਿਤਾਬ ਨਾ ਕੇਵਲ ਇਤਿਹਾਸਕ ਦਸਤਾਵੇਜ਼ ਹੈ, ਸਗੋਂ ਸਿੱਖੀ ਦੇ ਅਸੂਲਾਂ ਅਤੇ ਆਦਰਸ਼ਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਾਲਾ ਪ੍ਰੇਰਣਾਦਾਇਕ ਸਾਧਨ ਵੀ ਹੈ।
ਸਰਦਾਰ ਕਾਲਕਾ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਰਚਨਾਵਾਂ ਸਾਡੇ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਇਤਿਹਾਸ ਨਾਲ ਜੋੜਨ ਲਈ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਸੰਬੰਧਿਤ ਅਸਲ ਜਾਣਕਾਰੀ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਈ ਜਾਵੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਇਹ ਪਵਿੱਤਰ ਕਿਤਾਬ ਹਰ ਘਰ ਤੱਕ ਪਹੁੰਚੇ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਪ੍ਰੇਰਣਾ ਦਾ ਸਰੋਤ ਬਣੇ।
Click to Follow Babushahi Facebook page →