ਸਿਹਤ ਵਿਭਾਗ ਵੱਲੋਂ ਟੀਕਾਕਰਣ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ ਸਬੰਧੀ ਮੀਟਿੰਗ
ਟੀਕਾਕਰਣ ਬਚਪਨ ਦੀਆਂ ਘਾਤਕ ਬਿਮਾਰੀਆਂ ਤੋਂ ਬਚਾਅ ਦਾ ਮਜ਼ਬੂਤ ਹਥਿਆਰ : ਡਾ ਤਪਿੰਦਰਜੋਤ
ਅਸ਼ੋਕ ਵਰਮਾ
ਬਠਿੰਡਾ , 7 ਮਈ 2026 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਦੇਖ ਰੇਖ ਵਿੱਚ ਦਫ਼ਤਰ ਸਿਵਲ ਸਰਜਨ ਵਿਖੇ (AEFI) ਟੀਕਾਕਰਣ ਤੋਂ ਬਾਅਦ ਹੋਣ ਵਾਲੀ ਅਣਚਾਹੀ ਘਟਨਾ ਸਬੰਧੀ ਮੀਟਿੰਗ ਕੀਤੀ ਗਈ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕੈਂਟ ਤੋਂ ਟੀਕਾਕਰਣ ਪ੍ਰੋਗਰਾਮ ਨਾਲ ਜੁੜੇ ਅਧਿਕਾਰੀਆ ਨੇ ਭਾਗ ਲਿਆ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਟੀਕਾਕਰਣ ਤੋਂ ਬਾਅਦ ਸਾਹਮਣੇ ਆਉਣ ਵਾਲੀਆਂ ਘਟਨਾਵਾਂ (AEFI) ਦੀ ਸਮੀਖਿਆ ਕੀਤੀ ਗਈ ਅਤੇ ਉਹਨਾਂ ਦੀ ਰਿਪੋਰਟਿੰਗ, ਜਾਂਚ ਅਤੇ ਸਮੇਂ ਸਿਰ ਪ੍ਰਬੰਧਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਹਰ AEFI ਕੇਸ ਦੀ ਤੁਰੰਤ ਸੂਚਨਾ ਦੇਣਾ ਅਤੇ ਸਹੀ ਢੰਗ ਨਾਲ ਜਾਂਚ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਟੀਕਾਕਰਣ ਪ੍ਰਤੀ ਵਿਸ਼ਵਾਸ ਬਣਿਆ ਰਹੇ। ਮੀਟਿੰਗ ਵਿੱਚ ਸਾਰੇ ਸਿਹਤ ਸੰਸਥਾਨਾਂ ਨੂੰ ਹਦਾਇਤ ਕੀਤੀ ਗਈ ਕਿ ਟੀਕਾਕਰਣ ਸੈਸ਼ਨਾਂ ਦੌਰਾਨ ਐਮਰਜੈਂਸੀ ਦਵਾਈਆਂ ਅਤੇ ਲੋੜੀਂਦਾ ਸਾਮਾਨ ਉਪਲਬਧ ਹੋਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਟੀਕਾਕਰਣ ਸਬੰਧੀ ਡਾਟਾ ਦੀ ਸਹੀ ਐਂਟਰੀ ਅਤੇ ਸਮੇਂ ਸਿਰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ। ਉਹਨਾਂ ਦੱਸਿਆ ਕਿ ਟੀਕਾਕਰਣ ਮੁਹਿੰਮ ਚੁਣੋਤੀਆਂ ਨਾਲ ਭਰੀ ਹੋਈ ਮੁਹਿੰਮ ਹੈ ਜਦੋਂ ਵੀ ਕੋਈ ਬੱਚਾ ਮਮਤਾ ਦਿਵਸ ਤੇ ਟੀਕਾਕਰਣ ਲਈ ਆਉਦਾ ਹੈ ਤਾਂ ਏ.ਐਨ.ਐਮ ਵੱਲੋਂ ਟੀਕਾਕਰਣ ਕਰਨ ਤੋਂ ਪਹਿਲਾਂ ਬੱਚੇ ਦੀ ਮਾਤਾ ਨੂੰ ਚਾਰ ਸੰਦੇਸ਼ਾਂ ਬਾਰੇ ਜਾਂਣਕਾਰੀ ਦੇਣੀ ਜਰੂਰੀ ਹੈ । ਇਹ ਕਿਹੜਾ ਟੀਕਾ ਹੈ ਅਤੇ ਕਿਸ ਬੀਮਾਰੀ ਦੇ ਲਈ ਹੈ , ਅਗਲਾ ਟੀਕਾ ਕਦੋਂ ਅਤੇ ਕਿੱਥੇ ਲਗਵਾਉਣਾ ਹੈ , ਇਸ ਟੀਕੇ ਦਾ ਕੀ ਪ੍ਰਭਾਵ ਹੋ ਸਕਦੇ ਹਨ ਅਤੇ ਉਹਨਾਂ ਪ੍ਰਭਾਵਾਂ ਨਾਲ ਕਿਵੇ ਨਜੀਠਿਆ ਜਾ ਸਕਦਾ ਹੈ। ਟੀਕਾਕਰਣ ਕਾਰਡ ਨੂੰ ਸਰੁੱਖਿਅਤ ਰੱਖੋ ਅਤੇ ਅਗਲੇ ਟੀਕਾਕਰਣ ਸਮੇਂ ਨਾਲ ਲੈ ਕੇ ਆਉ । ਬੱਚਿਆਂ ਨੂੰ ਟੀਕਾਕਰਣ ਤੋਂ ਬਾਅਦ ਕਿਸੇ - ਕਿਸੇ ਬੱਚੇ ਨੂੰ ਬੁਖਾਰ, ਉਲਟੀ, ਦਸਤ ਜਾਂ ਕੋਈ ਹੋਰ ਮੁਸਕਿਲ ਆ ਸਕਦੀ ਹੈ ਕਈ ਲੋਕਾਂ ਦੀ ਗਲਤ ਧਾਰਨਾ ਹੈ ਕਿ ਇਹ ਮੁਸ਼ਕਿਲ ਬੱਚੇ ਨੂੰ ਟੀਕਾਕਰਣ ਕਰਕੇ ਆਈ ਹੈ। ਪਰ ਇਹ ਜਰੂਰੀ ਨਹੀਂ ਹੈ ਇਸਦਾ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ ਕਿਉਕਿ ਇਹੀ ਟੀਕਾਕਰਣ ਹੋਰ ਬਹੁਤ ਸਾਰੇ ਬੱਚਿਆਂ ਨੂੰ ਹੋਇਆ ਹੁੰਦਾ ਹੈ। ਪਰ ਫਿਰ ਵੀ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ ਸਬੰਧਤ ਏ.ਐਨ.ਐਮ ਜਾਂ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ ।
- Download Babushahi App
-
-