ਸਿਵਲ ਸਰਜਨ ਨੇ ਮੁੱਖਮੰਤਰੀ ਸਿਹਤ ਯੋਜ਼ਨਾ ਦਾ ਲਿਆ ਜਾਇਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ , 31ਜਨਵਰੀ 2026 :
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਮੁੱਖਮੰਤਰੀ ਸਿਹਤ ਯੋਜ਼ਨਾ ਦਾ ਜਾਇਜਾ ਲੈਣ ਲਈ ਵੱਖ ਵੱਖ ਸੁਵਿਧਾ ਕੇਂਦਰਾਂ ਦਾ ਦੌਰਾ ਕੀਤਾ ਗਿਆ। ਕਾਹਨੂੰਵਾਨ ਅਤੇ ਪੁਰਾਣਾ ਸ਼ਾਲਾ ਖੇਤਰ ਦੇ ਵੀਐਲਈ ਨਾਲ ਗੱਲਬਾਤ ਕਰਕੇ ਉਨ੍ਹਾਂ ਨੇ ਮੌਜ਼ੂਦਾ ਹਾਲਾਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਕਾਰਡ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ। ਸਮੂਹ ਪਰਿਵਾਰਾਂ ਦੇ ਕਾਰਡ ਬਣਾਉਣ ਲਈ ਕਿਹਾ। ਉਨ੍ਹਾਂ ਸਮੂਹ ਸਿਹਤ ਮੁਲਾਜਮਾਂ ਨੂੰ ਹਿਦਾਇਤ ਕੀਤੀ ਕਿ ਉਹ ਲੋਕਾਂ ਨੂੰ ਇਸ ਯੋਜ਼ਨਾ ਬਾਰੇ ਜਾਣਕਾਰੀ ਦੇਣ ਅਤੇ ਬੀਮਾ ਕਾਰਡ ਬਣਾਉਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੁਖਮੰਤਰੀ ਸਿਹਤ ਯੋਜ਼ਨਾ ਆਮ ਲੋਕਾਂ ਲਈ ਲਾਭਕਾਰੀ ਸਕੀਮ ਹੈ। ਦੱਸ ਲੱਖ ਤੱਕ ਦਾ ਮੁਫ਼ਤ ਅਤੇ ਕੈਸ਼ਲੈਸ ਇਲਾਜ਼ ਇਕ ਵੱਡੀ ਸਿਹਤ ਸਹੂਲਤਾਂ ਦਾ ਆਗਾਜ ਹੈ। ਸਮੂਹ ਸਰਕਾਰੀ ਹਸਪਤਾਲਾਂ ਵਿੱਚ ਇਸ ਯੋਜ਼ਨਾ ਅਧੀਨ ਮੁਫ਼ਤ ਇਲਾਜ਼ ਦੀ ਸਹੂਲੀਅਤ ਮੁਹਇਆ ਹੈ। ਸਮੂਹ ਕਾਮਨ ਸਰਵਿਸ ਸੈਂਟਰਾਂ, ਜਿਲਾ ਹਸਪਤਾਲ਼ ਅਤੇ ਸਬ ਡਿਵੀਜ਼ਨ ਹਸਪਤਾਲ਼ ਵਿੱਚ ਇਹ ਕਾਰਡ ਬਣਾਏ ਜਾ ਰਹੇ ਹਨ।
ਇਸ ਮੌਕੇ ਡਾਕਟਰ ਅੰਕੁਰ ਕੌਸ਼ਲ ਆਦਿ ਹਾਜ਼ਰ ਸਨ