ਸ਼੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੇ ਭੰਡਾਰੇ ਲਈ ਰਸਦ ਦੇ ਟਰੱਕ ਰਵਾਨਾ ਕੀਤੇ ਗਏ
ਮੰਡਲ ਵੱਲੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਹਰ ਸੰਭਵ ਮਦਦ ਮੁਹਈਆ ਕਰਵਾਈ ਜਾਵੇਗੀ : ਪ੍ਰਧਾਨ ਵਿਵੇਕ ਗੁਪਤਾ
ਜਗਰਾਉਂ 28 ਜੂਨ 2026 (ਦੀਪਕ ਜੈਨ) :
ਸ਼੍ਰੀ ਗੋਰੀ ਸ਼ੰਕਰ ਸੇਵਾ ਮੰਡਲ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਲੱਗਣ ਵਾਲੇ 17ਵੇਂ ਵਾਰਸ਼ਿਕ ਭੰਡਾਰੇ ਲਈ ਰਸਦ ਨਾਲ ਭਰੇ ਟਰੱਕ ਹਵਨ ਯੱਗ ਉਪਰੰਤ ਸ਼ਰਧਾ ਭਾਵਨਾਵਾਂ ਅਤੇ ਹਰ ਹਰ ਮਹਾਦੇਵ ਦੇ ਜੈਕਾਰਿਆ ਨਾਲ ਰਵਾਨਾ ਕੀਤੇ ਗਏ। ਇਸ ਮੌਕੇ ਸੇਵਾ ਮੰਡਲ ਦੇ ਮੈਂਬਰਾਂ ਵੱਲੋਂ ਧਾਰਮਿਕ ਜਜ਼ਬੇ ਨਾਲ ਯਾਤਰੀਆਂ ਦੀ ਸੇਵਾ ਕਰਨ ਦਾ ਸੰਕਲਪ ਲਿਆ ਗਿਆ। ਮੰਡਲ ਦੇ ਪ੍ਰਧਾਨ ਵਿਵੇਕ ਗੁਪਤਾ ਅਤੇ ਚੇਅਰਮੈਨ ਗੋਪੀ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਤਰੀਆਂ ਲਈ ਖਾਣ-ਪੀਣ ਤੋਂ ਇਲਾਵਾ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭੰਡਾਰਾ ਜੰਮੂ ਕਸ਼ਮੀਰ ਦੇ ਰਾਮਬਨ ਜਿਲੇ ਦੇ ਚੰਦਰਕੋਟ ਇਲਾਕੇ ਵਿੱਚ ਲਗਾਇਆ ਜਾਂਦਾ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਲੰਗਰ ਪ੍ਰਬੰਧਕਾਂ ਵੱਲੋਂ ਵੱਖ ਵੱਖ ਸੇਵਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਮੰਡਲ ਦੇ ਮੈਂਬਰ ਅਤੇ ਸਹਿਯੋਗੀ ਹਾਜ਼ਰ ਸਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਹੇਮਰਾਜ ਸਿੰਗਲਾ, ਵਿਨੇ ਸ਼ਰਮਾ, ਬ੍ਰਿਜ ਲਾਲ, ਸਚਿਨ ਲੂੰਬਾ, ਸੁਮਿਤ ਸ਼ਾਸਤਰੀ, ਅਸ਼ਵਨੀ ਕੁਮਾਰ, ਰੋਹਿਤ ਸ਼ਰਮਾ, ਘਨਈਆ ਲਾਲ, ਸਮਰਜੀਤ ਸਮਰੀ, ਆਕਾਸ਼ ਵਰਮਾ, ਸਾਜਨ ਮਲਹੋਤਰਾ, ਸਤੀਸ਼ ਕੁਮਾਰ ਪੱਪੂ, ਅਨਿਲ ਚੋਪੜਾ, ਅਮਿਤ ਨਿਜਾਵਨ, ਹਰਜੀਤ ਸਿੰਘ, ਸੁਖਦੀਪ ਨਾਹਰ, ਸੰਜੀਵ ਮਲਹੋਤਰਾ, ਵਰਿੰਦਰ ਗਰਗ, ਬੋਬੀ ਜੈਨ, ਦੀਪਕ ਸ਼ਰਮਾ, ਮੁਕੇਸ਼ ਕੁਮਾਰ, ਗੋਪਾਲ ਸ਼ਰਮਾ, ਅਮਿਤ ਲੂੰਬਾ, ਮਨੀਸ਼ ਗੋਇਲ, ਯੋਗਰਾਜ ਸ਼ਰਮਾ, ਰਾਜੂ ਲੂੰਬਾ ਅਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ। ਮੰਡਲ ਵੱਲੋਂ ਕਿਹਾ ਗਿਆ ਕਿ ਇਹ ਭੰਡਾਰਾ ਯਾਤਰੀਆਂ ਦੀ ਸੁਖ-ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸਮਰਪਣ ਨਾਲ ਚਲਾਇਆ ਜਾਵੇਗਾ।
- Download Babushahi App
-
-