ਸਰਵਣ ਕੁਮਾਰ ਹੇਡੋਂ ਬੇਟ ਭਾਜਪਾ ਦੇ ਬਾਜ਼ੀਗਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ: ਰਾਜਵਿੰਦਰ ਸਿੰਘ ਲੱਕੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 08 ਮਾਰਚ 2026
ਰਾਜਵਿੰਦਰ ਸਿੰਘ ਲੱਕੀ ਨੇ ਸਰਵਣ ਕੁਮਾਰ ਹੇਡੋਂ ਬੇਟ ਨੂੰ ਭਾਰਤੀ ਜਨਤਾ ਪਾਰਟੀ ਦੇ ਬਾਜੀਗਰ ਸੈੱਲ, ਜ਼ਿਲ੍ਹਾ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ’ਤੇ ਦਿਲੋਂ ਵਧਾਈ ਦਿੱਤੀ ਹੈ।
ਸਰਵਣ ਕੁਮਾਰ ਹੇਡੋਂ ਬੇਟ ਬਲਾਚੌਰ ਇਲਾਕੇ ਵਿੱਚ ਬਾਜੀਗਰ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ। ਉਹ ਪਿੰਡ ਹੇਡੋਂ ਬੇਟ ਨਾਲ ਸੰਬੰਧਿਤ ਹਨ ਅਤੇ ਕਾਫੀ ਸਮੇਂ ਤੋਂ ਬਾਜੀਗਰ ਸਮਾਜ ਦੀ ਭਲਾਈ, ਏਕਤਾ ਅਤੇ ਉਤਥਾਨ ਲਈ ਸਰਗਰਮ ਤੌਰ ’ਤੇ ਕੰਮ ਕਰ ਰਹੇ ਹਨ।
ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਸਰਵਣ ਕੁਮਾਰ ਹੇਡੋਂ ਬੇਟ ਦੀ ਨਿਯੁਕਤੀ ਨਾਲ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਭਾਜਪਾ ਦੇ ਬਾਜੀਗਰ ਸੈੱਲ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਉਹ ਭਾਈਚਾਰੇ ਦੇ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਰੱਖਣਗੇ।
ਉਨ੍ਹਾਂ ਨੇ ਆਸ ਜਤਾਈ ਕਿ ਸਰਵਣ ਕੁਮਾਰ ਹੇਡੋਂ ਬੇਟ ਆਪਣੇ ਨਵੇਂ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਮਾਜ ਦੀ ਤਰੱਕੀ ਅਤੇ ਲੋਕਾਂ ਦੀ ਸੇਵਾ ਲਈ ਲਗਾਤਾਰ ਕੰਮ ਕਰਦੇ ਰਹਿਣਗੇ।
Click to Follow Babushahi Facebook page →