ਸਤਿਆ ਨਿਕੇਤਨ ਦੀ ਇਮਾਰਤ ਡਿੱਗਣ ਸਬੰਧੀ ਤਰਨਜੀਤ ਸੰਧੂ ਨੇ ਬੁਲਾਈ ਉੱਚ ਪੱਧਰੀ ਮੀਟਿੰਗ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 7 ਸਤੰਬਰ, 2026:
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ 'ਤੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਹੈ, ਜਿਸ ਵਿੱਚ 6 ਜਾਨਾਂ ਗਈਆਂ ਸਨ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੀਟਿੰਗ ਵਿੱਚ ਮੌਜੂਦ ਰਹਿਣਗੀਆਂ।
ਡੀਡੀਏ, ਐਮਸੀਡੀ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉੱਚ-ਪੱਧਰੀ ਮੀਟਿੰਗ ਅੱਜ ਦੁਪਹਿਰ ਬਾਅਦ ਹੋਵੇਗੀ। ਮੀਟਿੰਗ ਦੌਰਾਨ ਐਲਜੀ ਵੱਲੋਂ ਕਈ ਵੱਡੇ ਫੈਸਲੇ ਲੈਣ ਦੀ ਸੰਭਾਵਨਾ ਹੈ।
- Download Babushahi App
-
-