ਵੱਡੀ ਖ਼ਬਰ: ਚੰਨੀ ਨੂੰ ਮਿਲਿਆ ਸੰਸਦ ਰਤਨ ਐਵਾਰਡ
ਰਵੀ ਜੱਖੂ
ਨਵੀਂ ਦਿੱਲੀ, 9 ਸਤੰਬਰ 2026- ਸਾਬਕਾ ਮੁੱਖ ਮੰਤਰੀ ਅਤੇ ਐਮ.ਪੀ. ਚਰਨਜੀਤ ਸਿੰਘ ਚੰਨੀ ਨੂੰ ਅੱਜ ਸੰਸਦ ਰਤਨ ਐਵਾਰਡ ਮਿਲਿਆ ਹੈ। ਦਿੱਲੀ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਚੰਨੀ ਨੂੰ ਇਹ ਐਵਾਰਡ ਸੌਂਪਿਆ ਗਿਆ। ਦਰਅਸਲ, ਕੁੱਝ ਦਿਨ ਪਹਿਲਾਂ ਸੰਸਦ ਨਾਲ ਜੁੜੀਆਂ ਵੱਖ ਵੱਖ ਕਮੇਟੀਆਂ ਦੇ ਮੁਕਾਬਲੇ ਹੋਏ ਸੀ, ਜਿਸ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸੰਸਦੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਨੇ ਬੈਸਟ ਪ੍ਰਫੋਰਮ ਕੀਤਾ। ਕਮੇਟੀ ਦੀਆਂ ਸ਼ਾਨਦਾਰ ਰਿਪੋਰਟਾਂ ਅਤੇ ਵਿਧਾਨਕ ਨਿਗਰਾਨੀ ਲਈ ਚੰਨੀ ਸਮੇਤ ਕਮੇਟੀ ਮੈਂਬਰਾਂ ਨੂੰ 'ਸੰਸਦ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।
- Download Babushahi App
-
-