ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ , ਦੋ ਕਿਲੋ ਤੋਂ ਵੱਧ ਹੈਰੋਇਨ ਸਮੇਤ ਇੱਕ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 7 ਸਤੰਬਰ
ਗੁਰਦਾਸਪੁਰ ਜਿਲ੍ਹੇ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਅਤੇ ਖੁਫੀਆ ਵਿਭਾਗ ਗੁਰਦਾਸਪੁਰ ਦੀ ਟੀਮ ਵੱਲੋਂ ਦੇਰ ਰਾਤ ਰਾਵੀ ਦਰਿਆ ਦੇੇ ਕਿਨਾਰੇ ਸਥਿਤ ਪਿੰਡਾਂ ਵਿੱਚ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਕਰੀਬ 5 ਪੈਕਟ ਹੈਰੋਇਨ ਸਣੇ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਸਦਾ ਇੱਕ ਸਾਥੀ ਫਰਾਰ ਹੋਨ ਵਿੱਚ ਕਾਮਯਾਬ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬਹਿਰਾਮਪੁਰ ਪੁਲਿਸ ਅਤੇ ਖੁਫੀਆ ਵਿਭਾਗ (ਐਸਐਸਪੀ) ਗੁਰਦਾਸਪੁਰ ਵੱਲੋਂ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਰਾਵੀ ਦਰਿਆ ਦੇ ਨੇੜਿਓਂ ਕਰੀਬ 5 ਪੈਕਟ ਹੈਰੋਇਨ ਜਿਸ ਦਾ ਕੁੱਲ ਵਜਨ ਕਰਨ ਉਪਰੰਤ 2.7 ਕਿਲੋ ਨਿਕਲਿਆ ਹੈ ਸਮੇਤ ਬਲਵਿੰਦਰ ਸਿੰਘ ਉਫ ਨੀਟਾ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦ ਕਿ ਇਸ ਦੌਰਾਨ ਉਸ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ । ਬਲਵਿੰਦਰ ਸਿੰਘ ਓਰਫ ਨੀਟਾ ਦੀ ਰਾਵੀ ਦਰਿਆ ਪਾਰ ਪਿੰਡ ਵਿੱਚ ਪੈਲੀ ਹੈ ਅਤੇ ਉਹ ਹੁਣ ਪਿੰਡ ਨਵੀਂ ਆਬਾਦੀ ਚੰਡੀਗੜ੍ਹ ਵਿੱਚ ਰਹਿੰਦਾ ਸੀ। ਬਹਿਰਾਮਪੁਰ ਪੁਲਿਸ ਵੱਲੋਂ ਕਾਬੂ ਕੀਤੇ ਉਕਤ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲੈ ਕੇ ਇਸ ਦੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਹਨ। ਐਸਐਸਪੀ ਅਦਿੱਤਿਆ ਨੇ ਦਾਅਵਾ ਕੀਤਾ ਹੈ ਕਿ ਡਰਗ ਮਾਫੀਆ ਦੇ ਵੱਡੇ ਨੈਟਵਰਕ ਨੂੰ ਤੋੜਿਆ ਗਿਆ ਹੈ ਤੇ ਇਕ ਹਫਤੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਹੈਰੋਇਨ ਦੀਆ ਵੱਡੀਆਂ ਖੇਪਾ ਬਰਾਮਦ
ਕੀਤੀਆਂ ਗਈਆਂ ਹਨ
- Download Babushahi App
-
-