ਮਿਥੁਨ ਮੰਡਲ ਚੁਣੇ ਗਏ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਦੇ ਨਵੇਂ ਪ੍ਰਧਾਨ
ਅਸ਼ੋਕ ਵਰਮਾ
ਬਠਿੰਡਾ ,12 ਅਪ੍ਰੈਲ 2026: ਅੱਜ ਟੀਚਰਸ ਹੋਮ ਬਠਿੰਡਾ ਵਿਖੇ ਹੋਈ ਚੋਣ ਵਿੱਚ ਸ਼੍ਰੀ ਮਿਥੁਨ ਮੰਡਲ ਨੂੰ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜ਼ਿ.) ਬਠਿੰਡਾ ਦੇ ਪ੍ਰਧਾਨ ਵਜੋਂ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਅਤੇ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਡਾ. ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਟੀਚਰ ਹੋਮ ਬਠਿੰਡਾ ਵਿਖੇ 11 ਅਤੇ 12 ਅਪ੍ਰੈਲ ਨੂੰ ਆਯੋਜਿਤ ਕੀਤੀ ਗਈ। ਵਰਕਸ਼ਾਪ ਦੇ ਪਹਿਲੇ ਦਿਨ ਕੈਨਵਸ ਤੇ ਸਟਰੋਕ ਲਗਾ ਕੇ ਅਤੇ ਜੋਤੀ ਜਗਾ ਕੇ ਵਰਕਸ਼ਾਪ ਦਾ ਆਰੰਭ ਸੁਸਾਇਟੀ ਦੇ ਫਾਊਂਡਰ ਮੈਂਬਰਾਂ ਕੇਵਲ ਕ੍ਰਿਸ਼ਨ, ਸੀਨੀਅਰ ਮੈਂਬਰ ਹਰੀ ਚੰਦ , ਸੁਰੇਸ਼ ਮੰਗਲਾ , ਡਾ. ਅਮਰੀਕ ਸਿੰਘ, ਗੁਰਪ੍ਰੀਤ ਆਰਟਿਸਟ, ਯਸ਼ਪਾਲ ਜੈਤੋ, ਵਿਜੇ ਭੂ ਦੇਵ ਅਤੇ ਹੋਰਨਾਂ ਮੈਂਬਰਾਂ ਵੱਲੋਂ ਕੀਤਾ ਗਿਆ ਚਿੱਤਰਕਾਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਚਿੱਤਰ ਬਣਾਏ ਜਿਸ ਵਿੱਚ 50 ਦੇ ਕਰੀਬ ਚਿੱਤਰਕਾਰਾਂ ਨੇ ਹਿੱਸਾ ਲਿਆ।
ਇਸ ਦੌਰਾਨ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਬੀਤੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੜ੍ਹ ਕੇ ਸਾਰਿਆਂ ਨਾਲ ਸਾਂਝੀ ਕੀਤੀ ਇਸ ਉਪਰੰਤ ਪ੍ਰਧਾਨ ਡਾਕਟਰ ਅਮਰੀਕ ਸਿੰਘ ਨੇ ਦੋ ਸਾਲਾਂ ਦੌਰਾਨ ਆਪਣੀ ਪ੍ਰਧਾਨਗੀ ਹੇਠ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ ਅਖੀਰ ਵਿੱਚ ਵਿੱਤ ਸਕੱਤਰ ਸੁਰੇਸ਼ ਮੰਗਲਾ ਹੋਰਾਂ ਨੇ ਪਿਛਲੇ ਦੋ ਸਾਲਾਂ ਦੇ ਪ੍ਰਾਪਤ ਫੰਡ ਅਤੇ ਖਰਚਿਆਂ ਦਾ ਬਿਓਰਾ ਸਾਂਝਾ ਕੀਤਾ।ਜਨਰਲ ਹਾਊਸ ਵੱਲੋਂ ਤਾੜੀਆਂ ਦੀ ਗੂੰਜ ਨਾਲ ਕਿੰਨੇ ਰਿਪੋਰਟਾਂ ਨੂੰ ਪਾਸ ਕੀਤਾ ਗਿਆ। ਇਸ ਉਪਰੰਤ ਡਾਕਟਰ ਅਮਰੀਕ ਸਿੰਘ ਵੱਲੋਂ ਆਪਣੇ ਪ੍ਰਧਾਨਗੀ ਪਦ ਤੋਂ ਅਸਤੀਫਾ ਦਿੱਤਾ ਗਿਆ ਅਤੇ ਆਪਣੀ ਕਾਰਜਕਾਰਨੀ ਭੰਗ ਕੀਤੀ ਗਈ। ਇਸ ਦੇ ਨਾਲ ਹੀ ਚੋਣ ਇਜਲਾਸ ਆਰੰਭ ਕੀਤਾ ਗਿਆ ਇਸ ਦੌਰਾਨ ਕੇਵਲ ਕ੍ਰਿਸ਼ਨ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ। ਉਹਨਾਂ ਨੇ ਪਹਿਲਾਂ ਚੋਣ ਨਿਯਮ ਦੱਸੇ ਅਤੇ ਫਿਰ ਪ੍ਰਧਾਨਗੀ ਲਈ ਨਾਮ ਮੰਗੇ।
ਸਭ ਤੋਂ ਪਹਿਲਾਂ ਗੁਰਪ੍ਰੀਤ ਆਰਟਿਸਟ ਨੇ ਮਿਥੁਨ ਮੰਡਲ ਦਾ ਨਾਮ ਪੇਸ਼ ਕੀਤਾ ਅਤੇ ਅਤੇ ਫਿਰ ਪ੍ਰੇਮ ਚੰਦ ਜੀ ਨੇ ਹਰੀ ਚੰਦ ਜੀ ਦਾ ਨਾਮ ਸਾਂਝਾ ਕੀਤਾ, ਤਾਂ ਨਾਲ ਹੀ ਸੁਰਜੀਤ ਕੰਬੋਜ ਹੋਰਾਂ ਨੇ ਆਰਟਿਸਟ ਗੁਰਪ੍ਰੀਤ ਹੋਰਾਂ ਦਾ ਨਾਮ ਪ੍ਰਧਾਨਗੀ ਲਈ ਘੋਸ਼ਿਤ ਕੀਤਾ। ਜਿਨਾਂ ਵਿੱਚੋਂ ਗੁਰਪ੍ਰੀਤ ਆਰਟਿਸਟ ਨੇ ਆਪਣਾ ਨਾਮ ਵਾਪਸ ਲਿਆ ਅਤੇ ਬਾਕੀ ਦੋ ਮੈਂਬਰਾਂ ਵਿੱਚ ਵੋਟਿੰਗ ਰਾਹੀਂ ਚੁਣਾਵ ਪ੍ਰਕਿਰਿਆ ਆਰੰਭੀ ਗਈ। ਜਿੱਥੇ ਮਿਥੁਨ ਮੰਡਲ ਹੋਰਾਂ ਨੂੰ ਅਗਲੇ ਦੋ ਸਾਲਾਂ ਲਈ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜ਼ਿ.) ਬਠਿੰਡਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਹਨਾਂ ਨੇ ਨਾਲ ਹੀ ਆਪਣੇ ਬਾਕੀ ਚੁਣੇ ਗਏ ਮੈਂਬਰਾਂ ਦੇ ਨਾਮ ਵੀ ਸਾਂਝੇ ਕੀਤੇ ਜਿਨਾਂ ਵਿੱਚ ਸਰਪ੍ਰਸਤ ਕੇਵਲ ਕ੍ਰਿਸ਼ਨ , ਸੀਨੀਅਰ ਮੀਤ ਪ੍ਰਧਾਨ ਵਿਜੇ ਭੂਦੇਵ , ਮੀਤ ਪ੍ਰਧਾਨ ਗੁਰਜੀਤ ਸਿੰਘ ਪਲਾਹਾ, ਜਨਰਲ ਸਕੱਤਰ ਭਾਵਨਾ ਗਰਗ, ਵਿੱਤ ਸਕੱਤਰ ਸੁਰੇਸ਼ ਮੰਗਲਾ, ਆਦਿ ਨਾਮ ਸ਼ਾਮਿਲ ਸਨ।
ਇੱਥੇ ਹੀ ਜ਼ਿਕਰਯੋਗ ਹੈ ਕਿ ਬਠਿੰਡਾ ਦੇ ਸਾਬਕਾ ਮੇਅਰ ਸ੍ਰੀ ਪਦਮਜੀਤ ਮਹਿਤਾ ਹੋ ਨੇ ਚਿੱਤਰਕਾਰਾਂ ਦੀ ਹੌਸਲਾ ਅਫਜਾਈ ਲਈ ਇਸ ਕਲਾ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਚਿਤਰਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅਤੇ ਨਾਲ ਹੀ ਚਿੱਤਰਕਾਰਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇੱਥੇ ਇਹ ਵੀ ਸਾਂਝਾ ਕਰਨਾ ਬਣਦਾ ਹੈ ਕਿ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸੁਸਾਇਟੀ ਮੈਂਬਰਾਂ ਨੂੰ ਜਾਣੂ ਕਰਾਇਆ ਕਿ ਉਹਨਾਂ ਨੇ ਆਪਣੀ ਕਾਰਜਕਾਰਨੀ ਦੌਰਾਨ ਬਠਿੰਡਾ ਸ਼ਹਿਰ ਵਿੱਚ ਇੱਕ ਬਹੁਤ ਸ਼ਾਨਦਾਰ ਮਿਊਜ਼ੀਅਮ ਅਤੇ ਆਰਟ ਗੈਲਰੀ ਬਣਾਉਣ ਲਈ ਮਤਾ ਵੀ ਪਾਸ ਕਰ ਦਿੱਤਾ ਅਤੇ ਨਾਲ ਹੀ ਇੱਕ ਬਹੁਤ ਵੱਡੀ ਰਾਸ਼ੀ ਉਸ ਨੂੰ ਬਣਵਾਉਣ ਲਈ ਗਰਾਂਟ ਵੀ ਪਾਸ ਕਰ ਦਿੱਤੀ ਹੈ।
ਇਥੇ ਪਹੁੰਚੇ ਕਲਾਕਾਰਾਂ ਵਿੱਚ ਸ. ਸੋਹਣ ਸਿੰਘ, ਹਰਦਰਸ਼ਨ ਸੋਹਲ, ਮਿਥੁਨ ਮੰਡਲ, ਚਰਨਜੀਤ ਜੈਤੋ, ਕ੍ਰਿਸ਼ਨ ਰਤੀਆ, ਬਸੰਤ ਸਿੰਘ, ਸੰਦੀਪ ਸ਼ੇਰਗਿਲ, ਪਰਮਿੰਦਰ ਪੈਰੀ, ਚਿੰਤਨ ਸ਼ਰਮਾ ਸੁਨਾਮ, ਪਰਸ਼ੋਤਮ ਸੱਚਦੇਵਾ, ਇੰਦਰਜੀਤ ਸਿੰਘ ਨਿੱਕੂ, ਉਦਿਸ਼ ਬੈਂਬੀ ਫਰੀਦਕੋਟ, ਤੇਜਿੰਦਰ ਟੀਨਾ, ਸੰਦੀਪ ਸਿੰਘ,ਅਮਰੀਕ ਮਾਨਸਾ, ਗੁਰਜੀਤ ਪਲਾਹਾ, ਰਿਤੇਸ਼ ਕੁਮਾਰ, ਅਮਿਤ, ਕੁਲਦੀਪ ਤੂਰ, ਸੁਰਜੀਤ ਕੰਬੋਜ ਰਾਮਾਂ, ਅਸ਼ੋਕ ਗੁਪਤਾ ਮਲੇਰਕੋਟਲਾ, ਰਵੀ ਕੁਮਾਰ, ਭਜਨ ਲਾਲ, ਟੇਕ ਚੰਦ, ਪ੍ਰੇਮ ਚੰਦ, ਜਸਪਾਲ ਪਾਲਾ, ਕ੍ਰਿਸ਼ਮੀਤ ਸਿੰਘ, ਅੰਕਿਤ ਬੇਰਵਾਲ, ਦੀਸ਼ੇਨ, ਨਵਦੀਪ ਸਿੰਘ, ਬਿਕਰਮ ਸਿੰਘ, ਰਿੰਕੂ ਸਿੰਘ, ਹਰਪ੍ਰੀਤ ਸਿੰਘ, ਧਰਮਾ ਭਦੌੜ, ਸੁਖਬੀਰ ਸਿੰਘ, ਧਰਮਪ੍ਰੀਤ ਸਿੰਘ, ਨਵਦੀਪ ਸਿੰਘ, ਰਮਨਦੀਪ ਕੌਰ, ਸ਼ੀਤਲ ਨੰਦਨ, ਅੰਮ੍ਰਿਤਾ ਨੰਦਨ, ਮਨਪ੍ਰੀਤ ਕੌਰ, ਗ਼ਜ਼ਲ, ਸਰਗਮ, ਰੂਪਾਂਸ਼ੀ, ਗੁਰਪਿੰਦਰ ਕੌਰ ਸ਼੍ਰੀ ਮੁਕਤਸਰ ਸਾਹਿਬ ਆਦਿ ਸ਼ਾਮਿਲ ਸਨ।
Click to Follow Babushahi Facebook page →