ਭੱਠਾ ਮਜ਼ਦੂਰ ਵਿੰਗ ਦੇ ਸਰਬ ਸੰਮਤੀ ਨਾਲ ਪ੍ਰਧਾਨ ਬਣੇ ਜਗਤਾਰ ਸਿੰਘ ਮਹਿਰਾਜ
ਅਸ਼ੋਕ ਵਰਮਾ
ਬਠਿੰਡਾ, 21 ਫਰਵਰੀ 2026 :ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬਦੇ ਪ੍ਰਧਾਨ ਕੁਲਦੀਪ ਸਿੰਘ ਨੀਟੂ ਦੇ ਯਤਨ ਸਦਕਾ ਮੀਡੀਆ ਇੰਚਾਰਜ ਪੰਜਾਬ ਗੁਰਜੀਤ ਸਿੰਘ ਦੀ ਅਗਵਾਈ ਚ ਬਠਿੰਡਾ ਵਿਖੇ ਭੱਠਾ ਮਜ਼ਦੂਰ ਐਸੋਸੀਏਸ਼ਨ ਵਿੰਗ ਦੀ ਚੋਣ ਸਰਬ ਸੰਮਤੀ ਨਾਲ ਹੋਈ। ਇਸ ਚੋਣ ਵਿੱਚ ਬਠਿੰਡਾ, ਮੌੜ ,ਰਾਮਪੁਰਾ, ਭੁੱਚੋ ਤਲਵੰਡੀ ਸਾਬੋ ਆਦਿ ਤੋਂ ਸੈਂਕੜਿਆਂ ਦੀ ਗਿਣਤੀ ਚ ਭੱਠਾ ਮਜ਼ਦੂਰ ਸਾਥੀ ਪੁੱਜੇ। ਇਸ ਮੌਕੇ ਸਰਬ ਸੰਮਤੀ ਨਾਲ ਜਗਤਾਰ ਸਿੰਘ ਮਹਿਰਾਜ ਨੂੰ ਪ੍ਰਧਾਨ, ਜਸਪ੍ਰੀਤ ਸਿੰਘ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਕਾਲਾ ਸਕੱਤਰ, ਲਖਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਲਾਲ ਸਿੰਘ ਖਜਾਨਚੀ ,ਸਤਪਾਲ ਸਿੰਘ ਬਖਤੂ ,ਸੁਖਦੇਵ ਰਾਮ ਵੰਗੀ ਨਿਹਾਲ ਸਿੰਘ ਵਾਲਾ ,ਦਰਸ਼ਨ ਸਿੰਘ ਫੂਲ, ਲਭੂ ਰਾਮ ਲਾਲਿਆਣਾ, ਜਸਵੀਰ ਸਿੰਘ ਕੋਟਬਖਤੂ, ਨਹਿਰੂ ਲਾਲ ਜੱਸੀ , ਸਫੀ ਖਾਂ ਬੁਰਜ ਹਰੀ ,ਭਗਵਾਨ ਸਿੰਘ ਫੂਲ ,ਵਕੀਲ ਖਾਂ ਤਲਵੰਡੀ ਸਾਬੋ ,ਜਸਵੀਰ ਸਿੰਘ ਕਰਾੜ ਵਾਲਾ ਆਦਿ ਕਮੇਟੀ ਮੈਂਬਰ ਚੁਣੇ ਗਏ।
ਇਸ ਮੌਕੇ ਕਿਸਾਨ ਮਜਦੂਰ ਐਸੋਸੀਏਸ਼ਨ ਪੰਜਾਬ ਦੇ ਲੀਗਲ ਐਡਵਾਈਜਰ ਐਡਵੋਕੇਟ ਲਖਵਿੰਦਰਪਾਲ ਸਿੰਘ ਅਤੇ ਬਠਿੰਡਾ ਦੇ ਚੁਣੇ ਗਏ ਪ੍ਰਧਾਨ ਜਗਤਾਰ ਸਿੰਘ ਮਹਿਰਾਜ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦੋ ਤਿੰਨ ਦਿਨਾਂ ਦੌਰਾਨ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾਂ ਕਤਾਂ ਉਹ ਮਜਬੂਰ ਹੋ ਕੇ ਡਿਪਟੀ ਕਮਿਸ਼ਨਰ ਮਾਨਸਾ ਦਾ ਘਿਰਾਓ ਕਰਨਗੇ।ਇਸ ਮੌਕੇ ਉਨ੍ਹਾਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਭੱਠਿਆਂ ਤੇ ਕੰਮ ਕਰ ਰਹੇ ਮਜਦੂਰ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨਾਂ ਚਿਰ ਸਰਕਾਰ ਵੱਲੋਂ ਉਹਨਾਂ ਨੂੰ ਤਹਿ ਕੀਤੇ ਗਏ ਰੇਟ ਭੱਠਾ ਮਾਲਕਾਂ ਵੱਲੋਂ ਨਹੀਂ ਮਿਲਦੇ ਉਨਾਂ ਚਿਰ ਉਹ ਸਮੂਹ ਭੱਠਿਆਂ ਤੇ ਭਰਾਈ ਦਾ ਕੰਮ ਬੰਦ ਰੱਖਣਗੇ।
Click to Follow Babushahi Facebook page →