ਬੱਚਿਆਂ ਦੀ ਸਿਹਤ ਜਾਂਚ ਅਤੇ ਕੁਦਰਤੀ ਇਲਾਜ ਲਈ ਲਾਏ ਵਿਸ਼ੇਸ਼ ਕੈਂਪ ਬਣੇ ਵਰਦਾਨ
ਬੇਔਲਾਦ ਜੋੜਿਆਂ ਲਈ ਜਾਂਚ ਕੈਂਪ ਸ਼ੱਕਰਵਾਰ 6 ਫਰਵਰੀ ਨੂੰ
ਅਸ਼ੋਕ ਵਰਮਾ
ਸਿਰਸਾ, 5 ਫਰਵਰੀ2026: ਡੇਰਾ ਸੌਚਾ ਸੌਦਾ ਸਿਰਸਾ ਦੇ ਦੂਸਰੇ ਮੁਖੀ ਮਰਹੂਮ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਲਾਈ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਅਗਵਾਈ ਹੇਠ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ, ਸਿਰਸਾ ਵਿਖੇ ਬੱਚਿਆਂ ਦੀ ਸਿਹਤ ਜਾਂਚ ਲਈ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪ੍ਰੀਵਾਰਾਂ ਨੇ ਆਪਣੇ ਬੱਚਿਆਂ ਸ਼ਿਰਕਤ ਕੀਤੀ ਅਤੇ ਸੇਵਾਵਾਂ ਦਾ ਲਾਭ ਉਠਾਇਆ। ਇਸ ਦੌਰਾਨ, ਡਾਕਟਰਾਂ ਦੀ ਇੱਕ ਟੀਮ, ਜਿਸ ਵਿੱਚ ਬਾਲ ਰੋਗ ਵਿਗਿਆਨੀ ਡਾ. ਨਿਤਿਨ ਮੋਹਨ, ਡਾ. ਰਾਕੇਸ਼, ਡਾ. ਗੌਰਵ ਅਤੇ ਡਾ. ਮੋਨੀਸ਼ਾ ਸ਼ਾਮਲ ਸਨ, ਨੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਜ਼ਰੂਰੀ ਸਲਾਹ ਅਤੇ ਇਲਾਜ ਪ੍ਰਦਾਨ ਕੀਤਾ।
ਮਾਪਿਆਂ ਨੇ ਮੁਫਤ ਮਾਹਰ ਸੇਵਾਵਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਦੌਰਾਨ, ਡੇਰਾ ਸੱਚਾ ਸੌਦਾ, ਸਿਰਸਾ ਦੇ ਸ਼ਾਹ ਸਤਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਪੰਡਾਲ ਵਿਖੇ ਸੀਪੀਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ’ਤੇ ਇੱਕ ਜਾਗਰੂਕਤਾ ਕੈਂਪ ਲਾਇਆ ਜਿਸ ਵਿੱਚ, ਡਾ. ਸ਼ੀਨਮ ਅਤੇ ਡਾ. ਕੀਰਤੀ ਨੇ ਜੀਵਨ-ਰੱਖਿਅਕ ਸੀਪੀਆਰ ਵਿਧੀ ਬਾਰੇ ਜਾਣਕਾਰੀ ਪ੍ਰਦਾਨ ਦਿੱਤੀ ਜੋ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿੱਚ ਤੁਰੰਤ ਲਾਈ ਜਾ ਸਕਦੀ ਹੈ। ਇਸ ਮੌਕੇ ਮਾਹਿਰਾਂ ਨੇ ਭਾਗੀਦਾਰਾਂ ਨੂੰ ਐਮਰਜੈਂਸੀ ਵਿੱਚ ਢੁਕਵੀਂ ਕਾਰਵਾਈ ਕਰਨ ਲਈ ਸਿਖਲਾਈ ਦਿੱਤੀ। ਮਾਹਿਰਾਂ ਨੇ ਕਿਹਾ ਕਿ ਇਸ ਤਰਾਂ ਦੀ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਵੱਲੋਂ ਹੰਗਾਮੀ ਹਾਲਤ ’ਚ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਇਸ ਲਈ ਇਹ ਵਿਧੀ ਹਰ ਕਿਸੇ ਨੌਜਵਾਨ ਨੂੰ ਸਿੱਖਣੀ ਚਾਹੀਦੀ ਹੈ ਤਾਂਜੋ ਉਹ ਮਾਨਵਤਾ ਭਲਾਈ ਦੇ ਕਾਰਜ ਕਰ ਸਕਣ।
ਇਸ ਤੋਂ ਇਲਾਵਾ, ਐਮਐਸਜੀ ਨੈਚਰੋਪੈਥੀ ਹਸਪਤਾਲ ਤੋਂ ਡਾ. ਐਮ. ਰਵੀ ਕੁਮਾਰ, ਡਾ. ਬਿਜੋਏ ਪਰਦਾ ਅਤੇ ਡਾ. ਰੂਪੇਸ਼ ਕੁਮਾਰ ਨੇ ਨੈਚਰੋਪੈਥਿਕ ਤਰੀਕਿਆਂ ਦੀ ਵਰਤੋਂ ਕਰਕੇ ਮਰੀਜ਼ਾਂ ਦਾ ਇਲਾਜ ਕੀਤਾ। ਬਹੁਤ ਸਾਰੇ ਮਰੀਜ਼ਾਂ ਨੇ ਕੁਦਰਤੀ ਉਪਚਾਰਾਂ ਰਾਹੀਂ ਦਵਾਈ ਤੋਂ ਬਿਨਾਂ ਰਾਹਤ ਮਹਿਸੂਸ ਕੀਤੀ। ਮੁਹਿੰਮ ਦੇ ਹਿੱਸੇ ਵਜੋਂ, ਬੇਔਲਾਦ ਜੋੜਿਆਂ (ਮਰਦ ਅਤੇ ਔਰਤਾਂ ਦੋਵੇਂ) ਲਈ ਇੱਕ ਵਿਸ਼ੇਸ਼ ਕੈਂਪ ਸ਼ੁੱਕਰਵਾਰ, 6 ਫਰਵਰੀ ਨੂੰ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਲਗਾਇਆ ਜਾਵੇਗਾ। ਮਾਹਿਰ ਸਲਾਹ-ਮਸ਼ਵਰਾ ਪ੍ਰਦਾਨ ਕਰਨਗੇ ਅਤੇ ਜ਼ਰੂਰੀ ਟੈਸਟ ਕਰਵਾਉਣਗੇ। ਇਨ੍ਹਾਂ ਕੈਂਪਾਂ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਹਤ ਜਾਗਰੂਕਤਾ ਵਧਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਇਹ ਪਹਿਲ ਸਮਾਜ ਲਈ ਪ੍ਰੇਰਨਾ ਬਣ ਰਹੀ ਹੈ।