ਬੀਸੀਐੱਲ ਦੇ ਡਿਸਟਿਲਰੀ ਯੂਨਿਟ ਵਿਖੇਂ ਐਨਡੀਆਰਐੱਫ ਦੇ ਸਹਿਯੋਗ ਨਾਲ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ
ਅਸ਼ੋਕ ਵਰਮਾ
ਬਠਿੰਡਾ, 8 ਮਈ 2026 :ਸੇਫ਼ਟੀ ਕਾਊਂਸਲ ਆਫ਼ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਬੀਸੀਐੱਲ ਇੰਡਸਟਰੀਜ਼ ਲਿਮਟਿਡ ਦੇ ਸੰਗਤ ਵਿਖੇ ਸਥਿਤ ਡਿਸਟਿਲਰੀ ਯੂਨਿਟ ਵਿਖੇ ਇਕ ਵਿਸ਼ੇਸ਼ ਉਦਯੋਗਿਕ ਸੁਰੱਖਿਆ ਅਤੇ ਕਿੱਤਾਮੁਖੀ ਸਿਹਤ ਸਬੰਧੀ ਵਿਸ਼ੇਸ਼ ਜਾਗਰੂਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡਾਇਰੈਕਟਰ ਆਫ਼ ਫੈਕਟਰੀਜ਼ ਦੀ ਅਗਵਾਈ ਹੇਠ ਐਨਡੀਆਰਐੱਫ ਦੀ ਸੱਤ ਬਟਾਲੀਅਨ ਦੀ ਵਿਸ਼ੇਸ਼ ਟੀਮ ਵੱਲੋ ਉਦਯੋਗਿਕ ਯੂਨਿਟ ਦੇ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਸ ਵਿਸ਼ੇਸ਼ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਸਾਰੇ ਕਰਮੀਆਂ ਨੂੰ ਅੰਤ ’ਚ ਸਾਰਫੀਫਿਕੇਟ ਵੀ ਦਿੱਤੇ ਗਏ।
ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਕਰਮੀਆਂ ਨੂੰ ਐਨਡੀਆਰਐੱਫ ਦੇ ਸਬ-ਇੰਸਪੈਕਟਰ ਨਿਤਿਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਿਸੇ ਵੀ ਖਤਰਨਾਕ ਸਥਿਤੀ ਦੌਰਾਨ ਹਾਲਾਤਾਂ ਨਾਲ ਕਿਸ ਤਰ੍ਹਾਂ ਲੜ੍ਹਿਆ ਜਾਵੇ ਤਾਂ ਜੋ ਸੁਰੱਖਿਆ ਨੂੰ ਹਰ ਪੱਖ ਤੋਂ ਕਾਇਮ ਰੱਖਿਆ ਜਾ ਸਕੇ ਇਸ ਸਬੰਧੀ ਵਿਸ਼ੇਸ਼ ਸਿਖਲਾਈ ਸ਼ੈਸ਼ਨ ਦਿੱਤਾ ਗਿਆ। ਜਿਸ ’ਚ ਐਨਡੀਆਰਐੱਫ ਅਤੇ ਕੰਪਨੀ ਦੇ ਕਰਮੀਆਂ ਨੇ ਮਿਲਕੇ ਕਈ ਸੁਰੱਖਿਆ ਪ੍ਰੋਗਰਾਮਾਂ ਨੂੰ ਪੈਕਟੀਕਲੀ ਵੀ ਮੌਕੇ ’ਤੇ ਅੰਜ਼ਾਮ ਦਿੱਤਾ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਡਾ. ਵਿਸ਼ਾਲ ਸਿੰਗਲਾ ਵੱਲੋਂ ਫੈਕਟਰੀ ਦੇ ਅੰਦਰ ਕਰਮੀਆਂ ਦੀ ਸੁਰੱਖਿਆ ਅਤੇ ਕਿੱਤਾ ਮੁੱਖੀ ਸਿਹਤ ਆਦਿ ਵਿਸ਼ਿਆਂ ’ਤੇ ਵਿਸਥਾਰ ’ਚ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਅਗਲੇ ਸ਼ੈਸ਼ਨ ਦੌਰਾਨ ਸਿਵਲ ਡਿਫੈਂਸ ਬਠਿੰਡਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਡਿਪਟੀ ਚੀਫ ਵਾਰਡਨ ਨਰਿੰਦਰ ਬੱਸੀ ਵੱਲੋਂ ਇਕੱਤਰ ਕਰਮੀਆਂ ਨੂੰ ਸਿਹਤ ਸਬੰਧੀ ਜਾਗਰੂਕ ਕਰਦੇ ਵਿਚਾਰਾਂ ਤੋਂ ਇਲਾਵਾ ਐਚਆਈਵੀ ਅਤੇ ਡਰੱਗ ਆਦਿ ਵਿਸ਼ਿਆਂ ਸਬੰਧੀ ਵੀ ਵਿਸਥਾਰ ਪੂਰਵਕ ਲੈਕਚਰ ਦਿੱਤਾ। ਪ੍ਰੋਗਰਾਮ ਦੇ ਅੰਤ ‘ਚ ਹਿੱਸਾ ਲੈਣ ਵਾਲੇ ਸਾਰੇ ਕਰਮੀਆਂ ਨੂੰ ਸੇਫਟੀ ਕਾਊਂਸਲ ਆਫ਼ ਪੰਜਾਬ ਦੀ ਤਰਫੋਂ ਸਾਰਟੀਫਿਕੇਟ ਵੀ ਦਿੱਤੇ ਗਏ। ਜਿਸ ਤੋਂ ਬਾਅਦ ਕੰਪਨੀ ਦੇ ਸੀਨੀਅਰ ਜੀਐੈੱਮ ਐੱਸਐੱਸ ਸੰਧੂ ਵੱਲੋਂ ਬਾਹਰ ਤੋਂ ਆਏ ਐਨਡੀਆਰਐੱਫ ਟੀਮ ਤੋਂ ਇਲਾਵਾ ਹੋਰ ਉਚ ਅਧਿਕਾਰੀਆਂ ਅਤੇ ਬੁਲਾਰਿਆਂ ਦਾ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਫੈਕਟਰੀ ਮੈਨੇਜਰ ਅਵਨੀਸ਼ ਰਾਓ, ਸਹਾਇਕ ਮੈਨੇਜਰ ਸੁਖਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਡਾ ਗੁਰਪ੍ਰੀਤ ਸ਼ਰਮਾ ਵੀ ਹਾਜ਼ਰ ਸਨ।
- Download Babushahi App
-
-