ਬਠਿੰਡਾ: ਭਾਜਪਾ ਆਗੂਆਂ ਨੇ ਕੀਤੀਆਂ ਕੇਂਦਰ ਸਰਕਾਰ ਵੱਲੋਂ ਪੇਸ਼ ਤਾਜ਼ਾ ਬਜਟ ਦੀਆਂ ਸਿਫਤਾਂ
ਅਸ਼ੋਕ ਵਰਮਾ
ਬਠਿੰਡਾ, 5 ਫਰਵਰੀ 2026: ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਡੀ ਅਤੇ ਲੋਕ ਸਭਾ ਤੋਂ ਚੋਣ ਲੜ ਚੁੱਕੇ ਪਰਮਪਾਲ ਕੌਰ ਸਿੱਧੂ ਨੇ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਨੂੰ ਪੂਰੀ ਤਰ੍ਹਾਂ ਦੇਸ਼ ਅਤੇ ਪੰਜਾਬ ਦੇ ਹੱਕ ਵਿੱਚ ਕਰਾਰ ਦਿੱਤਾ ਹੈ। ਉਹਨਾਂ ਕਿਹਾ ਵਿਰੋਧੀ ਪਾਰਟੀਆਂ ਸਿਰਫ਼ ਵਿਰੋਧ ਕਰਨ ਲਈ ਬਜਟ ਤੇ ਕਿੰਤੂ ਪਰੰਤੂ ਕਰ ਰਹੀਆਂ ਹਨ ।ਬਜਟ ਜਿੱਥੇ ਦੇਸ਼ ਦੇ ਹਰ ਵਰਗ ਲਈ ਵੱਧ ਤੋਂ ਵੱਧ ਸਹੂਲਤਾ ਦੇਣ ਵਾਲਾ ਹੈ ਉਥੇ ਹੀ ਬਜਟ ਚ ਪੰਜਾਬ ਦੇ ਹਰ ਵਰਗ ਅਤੇ ਸਮੱਸਿਆ ਦਾ ਵੀ ਖਿਆਲ ਰੱਖਿਆ ਗਿਆ ਹੈ ।
ਪੰਜਾਬ ਚ ਵਧ ਰਹੇ ਕੈਂਸਰ ਨਾਲ ਨਜਿੱਠਣ ਲਈ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਜਰੂਰੀ 17 ਦਵਾਈਆਂ ਨੂੰ ਕਸਟਮ ਡਿਊਟੀ ਮੁਕਤ ਕੀਤਾ ਗਿਆ ਹੈ । ਨਸ਼ਾ ਪੰਜਾਬ ਦੀ ਵੱਡੀ ਸਮੱਸਿਆ ਹੈ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੀ ਮੁੜ ਬਹਾਲੀ ਅਤੇ ਇਲਾਜ ਲਈ ਨਵੇਂ ਸੈਂਟਰ ਖੋਲ੍ਹੇ ਜਾਣਗੇ ਜਿੱਥੇ ਇਲਾਜ ਦੇ ਨਾਲ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਲਈ ਵੀ ਉਪਰਾਲੇ ਕੀਤੇ ਜਾਣਗੇ
ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨੀ ਲਈ ਕਰੈਡਿਟ ਕਾਰਡ ਲਿਮਟ ਚ 2 ਲੱਖ ਦਾ ਵਾਧਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਰੋਜਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਖੇਡਾਂ ਨੂੰ ਉਤਸ਼ਾਹਿਤ ਕਰਨਾ ਇਸ ਬਜਟ ਦਾ ਮੁੱਖ ਏਜੰਡਾ ਹੈ।
ਪਰਮਪਾਲ ਕੌਰ ਸਿੱਧੂ ਨੇ ਕਿਹਾ ਬਜਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਅਤੇ ਇਸਦੀ ਨੀਂਹ ਮਜ਼ਬੂਤ ਕਰਨ ਵਾਲਾ ਹੈ. ਬਜਟ ਭਾਰਤ ਦੀ ਆਰਥਿਕਤਾ ਨੂੰ ਹੋਰ ਅੱਗੇ ਲੇ ਕੇ ਜਾਨ ਵਾਲਾ ਹੈ ਭਾਰਤ ਹਰ ਖੇਤਰ ਚ ਆਤਮ ਨਿਰਭਰ ਬਨਾਉਣ ਲਈ ਬਜਟ ਚ ਕਈ ਨਵੀਆਂ ਯੋਜਨਾਵਾਂ ਨੂੰ ਮਨਜੂਰੀ ਦਿੱਤੀ ਗਈ ਹੈ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਆਵਾਜਾਈ ਤੇ ਢੋਆ ਢੁਹਾਈ ਲਈ ਨਵੇਂ ਅਤੇ ਹਾਈਸਪੀਡ ਰੇਲਵੇ ਤੇ ਸੜਕੀ ਕੋਰੀਡੋਰ ਸਥਾਪਿਤ ਕਰਨ ਨੂੰ ਵੀ ਮਨਜੂਰੀ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ ਸਿਰਫ ਵਿਰੋਧ ਲਈ ਹੀ ਆਲੋਚਨਾ ਕੀਤੀ ਜਾ ਰਹੀ ਹੈ।