ਬਟਾਲਾ ਵਾਸੀਆਂ ਨਗਰ ਨਿਗਮ ਦੀ ਕਮਾਨ AAP ਨੂੰ ਸੌਂਪੀ: ਵਿਧਾਇਕ ਸ਼ੈਰੀ ਕਲਸੀ
50 ਵਾਰਡਾਂ ਵਿਚੋਂ 30 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉੁਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ
ਰੋਹਿਤ ਗੁਪਤਾ
ਬਟਾਲਾ, 29 ਮਈ 2026- ਨਗਰ ਨਿਗਮ ਬਟਾਲਾ ਦੀ ਕਮਾਨ ਬਟਾਲਾ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਹੈ। ਨਗਰ ਨਿਗਮ ਬਟਾਲਾ ਦੀਆਂ 50 ਵਾਰਡਾਂ ਵਿੱਚੋਂ 30 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਜੇਤੂ ਉੁਮੀਦਵਾਰਾਂ ਦੇ ਨਾਲ ਪੱਤਰਕਾਰਾ ਨਾਲ ਗੱਲ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਵਿਕਾਸ ਕੰਮਾਂ ਤੇ ਮੋਹਰ ਲਾਈ ਹੈ, ਜਿਸ ਲਈ ਉਹ ਵੋਟਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿੱਚ ਜੋ ਵਿਸਵਾਸ ਬਟਾਲਾ ਵਾਸੀਆਂ ਨੇ ਜਿਤਾਇਆ ਹੈ ਉਨ੍ਹਾਂ ਦੀਆਂ ਉਮੀਦਾਂ ਤੇ ਪਾਰਟੀ ਦੇ ਉਮੀਦਵਾਰ ਖਰੇ ਉੱਤਰਨਗੇ।
ਵਿਰੋਧੀ ਪਾਰਟੀਆਂ 'ਤੇ ਤੰਜ ਕੱਸਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਵਾਸੀਆਂ ਨੇ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦਿੰਦਿਆਂ ਝੂਠ ਦੀ ਰਾਜਨੀਤੀ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਵਾਸੀਆਂ ਨੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ ਅਤੇ ਵਿਰੋਧੀ ਪਾਰਟੀਆਂ ਦੀ ਗੂੰਮਰਾਹਕੁੰਨ ਨੀਤੀਆਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਬਟਾਲਾ ਸ਼ਹਿਰ ਦੇ ਬਾਹਰੀ ਵਿਕਾਸ ਨੂੰ ਕਰਵਾਇਆ ਗਿਆ ਹੈ ਅਤੇ ਹਣ ਬਟਾਲਾ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਬਟਾਲਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਗੱਲ ਕਰਵਾਉਣ ਸਮੇਤ ਬਟਾਲੇ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਤੇਜੀ ਪ੍ਰਦਾਨ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਬਟਾਲਾ ਨਿਗਮ ਦੇ ਕੁਲ 50 ਵਾਰਡ ਸਨ। ਜਿਸ ਵਿੱਚ 50 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਕਾਂਗਰਸ ਪਾਰਟੀ 18 ਵਾਰਡਾਂ ਵਿੱਚੋਂ ਜੇਤੂ ਰਹੀ ਅਤੇ 02 ਵਾਰਡਾਂ ਵਿੱਚ ਭਾਜਪਾ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
- Download Babushahi App
-
-