ਪੈਨਸ਼ਨਰ ਸਿਆਸੀ ਵਿੰਗ ਪਟਿਆਲਾ ਯੂਨਿਟ ਦਾ ਕੀਤਾ ਗਿਆ ਗਠਨ
ਪਟਿਆਲਾ 11ਨਵੰਬਰ (ਗੁਰਪ੍ਰੀਤ ਸਿੰਘ ਜਖਵਾਲੀ) ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਮੁੱਖ ਕੋਆਰਡੀਨੇਟਰ ਸੁਖਚੈਨ ਸਿੰਘ ਖੈਹਰਾ ਦੀ ਅਗੁਵਾਈ ਵਿੱਚ ਪਟਿਆਲਾ ਜਿਲੇ ਦੇ ਵੱਖ ਵੱਖ ਮਹਿਕਮਿਆਂ ਦੇ ਪੈਨਸ਼ਨਰਾਂ ਦੀ ਮੀਟਿੰਗ ਪਟਿਆਲਾ ਵਿਖੇ ਹੋਈ, ਜਿਸ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਆਮ ਆਦਮੀ ਪਾਰਟੀ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਅੜੀਅਲ ਵਤੀਰਾ ਅਪਨਾਉਣ, ਮੀਟਿੰਗਾਂ ਨਾ ਦੇਣ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਡੀ ਏ ਨਾ ਦੇਣ ਦੀ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਨਿਖੇਧੀ ਕੀਤੀ। ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਮੁਲਾਜਮਾਂ, ਪੈਨਸ਼ਨਰਾਂ, ਬੇਰੁਜਗਾਰਾਂ ਨਾਲ ਵੱਡੇ ਵੱਡੇ ਵਾਹਦੇ ਕੀਤੇ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਂਨਸ਼ਨ ਬਹਾਲ ਕਰਾਂਗੇ, ਡੀ ਏ ਅਤੇ ਏਰੀਅਰ ਦੇਵਾਂਗੇ, ਬੰਦ ਕੀਤੇ ਭੱਤੇ ਦੇਵਾਂਗੇ, ਕਿਸੇ ਨੂੰ ਧਰਨੇ ਰੈਲੀਆਂ ਨਹੀਂ ਕਰਨੀਆਂ ਪੈਣਗੀਆਂ, ਕਿਸੇ ਨੂੰ ਟਾਵਰ ਤੇ ਨਹੀਂ ਚੜ੍ਹਨਾ ਪਵੇਗਾ, ਇਹਨਾਂ ਨੇ ਸਰਕਾਰ ਆਉਣ ਤੇ ਮੁਲਾਜਮਾਂ ਅਤੇ ਪੈਨਸ਼ਨਰਜ਼ ਦੀਆਂ ਕੋਈ ਮੰਗਾਂ ਨਹੀਂ ਮੰਨੀਆਂ ਅਤੇ ਨਾ ਹੀ ਮੀਟਿੰਗਾਂ ਦਿੱਤੀਆਂ ਸਗੋਂ ਮੁਲਾਜ਼ਮ, ਪੈਨਸ਼ਨਰ,ਬੇਰੁਜਗਾਰ, ਬਿਜਲੀ ਕਾਮੇ, ਮਨਰੇਗਾ ਕਾਮੇ, ਸਫਾਈ ਸੇਵਕ,ਕਿਸਾਨ ਅਤੇ ਮਜਦੂਰਾਂ ਨੇ ਜਦੋਂ ਵੀ ਆਪਣੇ ਹੱਕ ਮੰਗਣ ਲਈ ਰੈਲੀਆਂ ਕੀਤੀਆਂ ਤਾਂ ਝੂਠੇ ਇਨਕਲਾਬੀਆਂ ਦੀ ਸਰਕਾਰ ਨੇ ਦੱਬ ਕੇ ਜਬਰ ਕੀਤਾ, ਇਹ ਸਾਰਾ ਕੁਝ ਵਿਚਾਰਨ ਉਪਰੰਤ ਸਾਂਝਾ ਮੁਲਾਜ਼ਮ ਮੰਚ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕੇ ਪੈਨਸ਼ਨਰਾਂ ਦਾ ਸਿਆਸੀ ਵਿੰਗ ਬਣਾਇਆ ਜਾਵੇ, ਜਿਹੜਾ ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਆਪਣੀਆਂ ਹੱਕੀ ਮੰਗਾਂ ਦੇ ਮੰਗ ਪੱਤਰ ਤੇ ਮੀਟਿੰਗਾਂ ਕਰੇਗਾ, ਜਿਹੜੀ ਪਾਰਟੀ ਮੰਗਾਂ ਮੰਨਣ ਦੀ ਲਿਖਤੀ ਗਰੰਟੀ ਦੇਵੇਗੀ ਉਸ ਦੀ ਮੱਦਦ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਸਕੱਤਰੇਤ ਤੋਂ ਸਤੋਜ ਭੇਜ ਦੇਵੇਗੀ। ਇਸ ਮੀਟਿੰਗ ਵਿੱਚ ਸਾਂਝਾ ਮੁਲਾਜ਼ਮ ਮੰਚ ਦੇ ਕੋਆਰਡੀਨੇਟਰ ਬਚਿੱਤਰ ਸਿੰਘ, ਖੁਸ਼ਵਿੰਦਰ ਕੁਮਾਰ ਕਪਿਲਾ, ਗੁਰਮੀਤ ਸਿੰਘ ਵਾਲੀਆ, ਗੁਰਪਾਲ ਸਿੰਘ, ਸੁਰਿੰਦਰ ਜੀਤ ਸਿੰਘ, ਅਵਤਾਰ ਸਿੰਘ ਤੱਗੜ, ਕੁਲਵੰਤ ਸਿੰਘ, ਡਾਕਟਰ ਕੁਲਦੀਪ ਸਿੰਘ, ਹਰਦਰਸ਼ਪਲ ਸਿੰਘ, ਸੁਖਦੇਵ ਸਿੰਘ ਔਲਖ,ਦਰਸ਼ਨ ਸਿੰਘ ਘਾਰੂ,ਹਰਨੇਕ ਸਿੰਘ,ਅਮਰੀਕ ਸਿੰਘ ਸੋਹੀ, ਅਮਰਜੀਤ ਸਿੰਘ,ਸਵਰਨਜੀਤ ਸਿੰਘ,ਸ਼ਮਸੇਰ ਸਿੰਘ,ਹਰਮੇਲ ਸਿੰਘ, ਬਲਦੇਵ ਕ੍ਰਿਸ਼ਨ ਸ਼ਰਮਾ,ਜਗਤਾਰ ਸਿੰਘ ਢੀਂਡਸਾ ਸ਼ਾਮਿਲ ਹੋਏ, ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਸਿਆਸੀ ਵਿੰਗ ਆਪਣੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ ।
- Download Babushahi App
-
-