ਪਿੰਡ ਜਖਵਾਲੀ ਦੇ ਗੁਰੂਘਰ ਤੋਂ ਪਿੰਡ ਤੱਕ ਸੀਵਰੇਜ਼ ਪਾਉਣ ਨਾਲ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ
ਪਿੰਡ ਜਖਵਾਲੀ ਦੇ ਗੁਰੂਘਰ ਵਿੱਚ ਸੀਵਰੇਜ਼ ਦੀ 30-31 ਸਾਲਾਂ ਤੋਂ ਆ ਰਹੀ ਸੀ ਦਿੱਕਤ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 3 ਦਸੰਬਰ 2025:- ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਸ਼ੁਰੂ ਹੋਏ ਵਿਕਾਸ ਕਾਰਜ਼, ਇਸ ਮੌਕੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਦੱਸਿਆ ਕੀ ਅਸੀਂ ਪਿੰਡ ਦੇ ਗੁਰਦੁਵਾਰਾ ਸ਼੍ਰੀ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਚਰਨ ਛੋਂਹ ਪ੍ਰਾਪਤ ਅਸਥਾਨ ਜਖਵਾਲੀ ਵਿਖੇ ਪਿੰਡ ਤੱਕ ਸੀਵਰੇਜ ਪਾਉਣ ਦੀ ਸ਼ੁਰੂਆਤ ਕੀਤੀ ਗਈ, ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਅੱਗੇ ਦੱਸਿਆ ਕੀ ਇਹ ਸਭ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਉਹਨਾਂ ਦੀ ਕ੍ਰਿਪਾ ਸੱਦਕਾ ਹੋ ਰਿਹਾ, ਦੂਸਰਾ ਧੰਨਵਾਦ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਅਤੇ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋ ਸਾਡੇ ਪਿੰਡ ਜਖਵਾਲੀ ਨੂੰ ਗਰਾਂਟ ਦੇ ਖੁੱਲੇ ਗੱਫੇ ਦੇ ਕੇ ਸਾਡੀ ਸਮੂੰਹ ਗ੍ਰਾਂਮ ਪੰਚਾਇਤ ਅਤੇ ਸਮੂੰਹ ਪਿੰਡ ਵਾਸੀਆਂ ਤੇ ਬਹੁਤ ਵੱਡਾ ਉਪਕਾਰ ਕੀਤਾ ਹੈ, ਇਹ ਜ਼ੋ ਗੁਰੂਘਰ ਦਾ ਸੀਵਰੇਜ਼ ਹੈ,ਇਹ 30-31 ਸਾਲਾਂ ਤੋਂ ਵੱਧ ਦੀ ਦਿੱਕਤ ਚੱਲ ਰਹੀ ਸੀ, ਪਰ ਅਸੀਂ ਸ਼ੁਕਰਾਨਾ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਮਾਨ ਜੀ ਦਾ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਉਹਨਾਂ ਦਾ ਜਿਨ੍ਹਾਂ ਵੱਲੋ ਇਸ ਕਾਰਜ਼ ਨੂੰ ਨੇਪਰੇ ਚਾੜਨ ਲਈ ਸਾਡੇ ਪਿੰਡ ਦੀ ਬਾਂਹ ਫੜੀ, ਸਰਕਾਰ ਵੱਲੋਂ ਦਿੱਤੀ ਗਈ ਗਰਾਂਟ ਨਾਲ ਪਿੰਡ ਵਿੱਚ ਖੇਡਣ ਲਈ ਵੱਡਾ ਸਟੇਡੀਅਮ, ਪਾਰਕ, ਬੱਸ ਸਟੈਂਡ, ਬਸ ਅੱਡੇ ਵਿੱਚ ਬਾਥਰੂਮ, ਸਾਂਝੇ ਸੱਥ ਘਰ, ਪਿੰਡ ਦੇ ਬਾਹਰ ਸੀਵਰੇਜ਼ ਆਦਿ ਪਾਏ ਜਾਣਗੇ, ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕੀ ਅਸੀਂ ਸਾਰੇ ਤੇ ਪਿੰਡ ਵਾਸੀ ਨਾਲ ਗ੍ਰਾਂਮ ਪੰਚਾਇਤ ਰਲ਼ਕੇ ਪਿੰਡ ਨੂੰ ਸੋਹਣਾ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਾਂਗੇ,ਇਸ ਮੌਕੇ ਰਵਿੰਦਰ ਸਿੰਘ ਮੋਨੂੰ ਪੰਚ, ਸੁਖਵਿੰਦਰ ਸਿੰਘ ਕਾਕਾ ਪੰਚ , ਨਰੰਗ ਸਿੰਘ ਪੰਚ,ਬਲਜੀਤ ਕੌਰ ਪੰਚ, ਸਾਬਕਾ ਸਰਪੰਚ ਸੁਰਜੀਤ ਸਿੰਘ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ, ਮੰਗਤ ਰਾਮ, ਕੁਲਦੀਪ ਸਿੰਘ ਪੱਪੂ, ਸੁਖਵਿੰਦਰ ਸਿੰਘ ਬਿੱਟੂ, ਗਾਧੀ, ਰਾਜਿੰਦਰ ਸਿੰਘ, ਗੁਰਿੰਦਰ ਸਿੰਘ, ਸਕਿੰਦਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਚਣੋਂ, ਗੁਰਵਿੰਦਰ ਸਿੰਘ, ਮਨਜੋਤ ਸਿੰਘ, ਨਵਜੋਤ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਰਹੇ ।