ਗ੍ਰਿਫਤਾਰ ਦੋਸ਼ੀ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਪਟਿਆਲਾ 3 ਦਸੰਬਰ 2025 : SSP ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ SP (D) ਗੁਰਬੰਸ ਬੈਂਸ ਦੀ ਅਗਵਾਈ ਇੰਸਪੈਕਟਰ ਅੰਕੁਰਦੀਪ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਉਹਨਾਂ ਦੀ ਟੀਮ CIA ਪਟਿਆਲਾ ਅਤੇ ਸਮਾਣਾ ਪੁਲਿਸ ਨੇ ਇੱਕ ਸਾਂਝੇ ਤੇ ਤਾਲਮੇਲ ਵਾਲੇ ਆਪ੍ਰੇਸ਼ਨ ਦੌਰਾਨ ਪਿੰਡ ਜਾਹਲਾਂ ਨੇੜੇ ਬੰਦੂਕ ਦੀ ਨੋਕ ’ਤੇ ਹੋਈ ਕਾਰ ਚੋਰੀ ਦੀ ਘਟਨਾ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ , ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚੋਰੀ ਕੀਤੀ ਗਈ ਕਾਰ ਬਰਾਮਦ ਕਰ ਲਈ ਹੈ ਅਤੇ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ , ਦੋਸ਼ੀਆਂ ਨੇ ਵਾਹਨ ਨੂੰ ਹਥਿਆਰ ਦੀ ਧਮਕੀ ਦੇ ਕੇ ਕਾਰ ਚੋਰੀ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਨੱਕੇਬੰਦੀ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਮਾਮਲੇ ਦੀ ਗੂੰਝ ਸੁਲਝਾਈ , ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਇਸ ਗਿਰੋਹ ਦੇ ਹੋਰ ਮੈਂਬਰਾਂ ਜਾਂ ਹੋਰ ਘਟਨਾਵਾਂ ਬਾਰੇ ਵੀ ਮਹੱਤਵਪੂਰਣ ਜਾਣਕਾਰੀ ਮਿਲ ਸਕਦੀ ਹੈ