ਨਵੇਂ ਸੀਵਰੇਜ ਪ੍ਰਬੰਧਾਂ ਨਾਲ ਆਮ ਲੋਕਾਂ ਨੂੰ ਮਿਲੇਗਾ ਵੱਡਾ ਫ਼ਾਇਦਾ: ਸੁਭਾਸ਼ ਸ਼ਰਮਾ
ਦੋਵੇਂ ਪ੍ਰੋਜੈਕਟਾਂ ਨੂੰ ਜਲਦ ਨੇਪਰੇ ਚਾੜ੍ਹਨ ਦਾ ਭਰੋਸਾ
ਮਲਕੀਤ ਸਿੰਘ ਮਲਕਪੁਰ
ਲਾਲੜੂ 29 ਅਕਤੂਬਰ 2026: ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਲੜੂ ਅਤੇ ਡੇਰਾਬੱਸੀ ਵਿੱਚ ਨਵੀਆਂ ਸੀਵਰੇਜ ਲਾਈਨਾਂ ਵਿਛਾ ਕੇ ਲੋਕਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਲਾਲੜੂ ਵਿੱਚ ਸੀਵਰੇਜ ਪਾਉਣ ਲਈ ਕਰੀਬ 48 ਕਰੋੜ ਰੁਪਏ ਅਤੇ ਡੇਰਾਬੱਸੀ ਵਿੱਚ 63 ਕਰੋੜ ਰੁਪਏ ਮਨਜ਼ੂਰ ਹੋਏ ਹਨ, ਜਿਸ ਨਾਲ ਦੋਵਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਲਾਭ ਮਿਲੇਗਾ।
ਸ੍ਰੀ ਸ਼ਰਮਾ ਮੁਤਾਬਕ 7.5 ਐਮ ਐਲ ਡੀ ਦੀ ਸਮਰਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਐਮ ਪੀ ਐਸ ਹਰੀਪੁਰ ਕੂੜਾ ਵਿਖੇ ਬਣਾਇਆ ਜਾਣਾ ਹੈ ਅਤੇ ਇਸ ਦੇ ਨਾਲ ਅੰਬਾਲਾ ਰੋਡ ਅਤੇ ਪਿੰਡ ਦੰਦਰਾਲਾ, ਪਿੰਡ ਹਰੀਪੁਰ ਕੂੜਾ, ਪਿੰਡ ਦੇਵੀ ਨਗਰ, ਪਿੰਡ ਮਾਹੀਵਾਲਾ, ਪਿੰਡ ਗੁਲਾਬਗੜ੍ਹ ਅਤੇ ਬਰਵਾਲਾ ਰੋਡ ਵਿੱਚ ਨਵੀਂ ਸੀਵਰੇਜ ਪਾਈਪ ਲਾਈਨ ਪਾ ਕੇ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜਿਆ ਜਾਣਾ ਹੈ।
3.5 ਐਮ ਐਲਡੀ ਦੀ ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਮੁਬਾਰਕਪੁਰ ਵਿਖੇ ਬਣਾਇਆ ਜਾਣਾ ਹੈ। ਇਸ ਜਗ੍ਹਾ 'ਤੇ ਪਹਿਲਾਂ ਹੀ ਮੌਜੂਦਾ ਐਮ ਪੀ ਐਸ ਬਣਿਆ ਹੋਇਆ ਹੈ । ਮੁਬਾਰਕਪੁਰ ਦਾ ਸੀਵਰੇਜ, ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜਿਆ ਜਾਣਾ ਹੈ।
3 ਐਮ ਐਲ ਡੀ ਦੀ ਸਮਰਥਾ ਵਾਲਾ (ਸੀਵਰੇਜ ਟਰੀਟਮੈਂਟ ਪਲਾਂਟ) ਈਸਾਂਪੁਰ ਵਿਖੇ ਬਣਾਇਆ ਜਾਣਾ ਹੈ। ਇਸ ਜਗ੍ਹਾ 'ਤੇ ਐਮ ਪੀ ਐਸ ਪਹਿਲਾਂ ਹੀ ਬਣਿਆ ਹੋਇਆ ਹੈ। ਇਸ ਦੇ ਨਾਲ ਲੱਗਦੇ ਪਿੰਡ ਡੇਰਾ ਜਗਾਧਰੀ, ਪਿੰਡ ਧਨੋਨੀ, ਪਿੰਡ ਮਹਿਮਦਪੁਰ, ਪਿੰਡ ਬਾਕਰਪੁਰ ਅਤੇ ਪਿੰਡ ਜਨੇਤਪੁਰ ਵਿਖੇ ਨਵੀਂ ਸੀਵਰੇਜ ਪਾਈਪ ਲਾਈਨ ਪਾ ਕੇ ਇਸ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜਿਆ ਜਾਣਾ ਹੈ ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀ ਸਵੱਛਤਾ ਵਿੱਚ ਸੀਵਰੇਜ ਪ੍ਰਬੰਧ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਗਏ ਹਨ। ਲਾਲੜੂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਹੋ ਚੁੱਕਾ ਹੈ, ਜਦਕਿ ਸ਼ੁੱਕਰਵਾਰ ਨੂੰ ਡੇਰਾਬੱਸੀ ਵਿੱਚ ਵੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦੇ ਨਾਲ-ਨਾਲ ਵਿਕਾਸ ਕਾਰਜ ਵੀ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ।
- Download Babushahi App
-
-