ਨਗਰ ਕੌਂਸਲ ਬਨੂੜ ਦੀ ਪ੍ਰਧਾਨਗੀ ਨੂੰ ਲੈ ਕੇ ਬਵਾਲ: ਪ੍ਰਧਾਨਗੀ ਦਾ ਪ੍ਰਬਲ ਉਮੀਦਵਾਰ ਪੁਲਿਸ ਨੇ ਚੁੱਕਿਆ
ਭੜਕੇ ਲੋਕਾਂ ਨੇ ਕੌਮੀ ਮਾਰਗ ਕੀਤਾ ਜਾਮ : ਘਾਤਕ ਬਣਿਆ ਮਾਹੌਲ
ਲੋਕਾਂ ਚ ਭਾਰੀ ਰੋਹ : ਡੰਮੀ ਪ੍ਰਧਾਨ ਬਣਾਉਣ ਲਈ ਹੋ ਰਹੀ ਹੈ ਗੁੰਡਾਗਰਦੀ
ਖਬਰ ਲਿਖੇ ਜਾਣ ਤੱ ਟਰੈਫਿਕ ਵਿਵਸਥਾ ਬੂਰੀ ਤਰ੍ਹਾਂ ਉਥਲ ਫੁਸਲ
ਬਨੂੜ 21 ਜੂਨ (ਗੁਰਪ੍ਰੀਤ ਸਿੰਘ ਜਖਵਾਲੀ)- ਨਗਰ ਕੌਂਸਲ ਬਨੂੜ ਦੀ ਪ੍ਰਧਾਨਗੀ ਨੂੰ ਲੈ ਕੇ ਵੱਡਾ ਬਵਾਲ ਮੱਚ ਗਿਆ ਹੈ, ਪ੍ਰਧਾਨਗੀ ਪ੍ਰਬਲ ਦਾਵੇਦਾਰ ਹਰਜੋਤ ਸਿੰਘ ਬਾਜਵਾ ਕੌਂਸਲਰ ਪੁਲਿਸ ਵੱਲੋਂ ਚੁੱਕ ਲਿਆ ਗਿਆ ਹੈ ਜਿਸ ਕਾਰਨ ਭੜਕੇ ਲੋਕਾਂ ਨੇ ਕੌਮੀ ਮਾਰਗ ਜਾਮ ਕਰ ਦਿੱਤਾ ਤੇ ਇਸ ਵਕਤ ਹਾਲਾਤ ਬੇਕਾਬੂ ਹੋਏ ਪਏ ਹਨ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲਰ ਹਰਜੋਤ ਸਿੰਘ ਬਾਜਵਾ ਦੀ ਮਾਤਾ ਚਰਨਜੀਤ ਕੌਰ, ਭੈਣ ਸਵਰਨਜੀਤ ਕੌਰ, ਜੀਜਾ ਕਮਲ ਸੰਧੂ ਅਤੇ ਨਗਰ ਕੌਂਸਲ ਬਨੋੜ ਦੇ ਸਾਬਕਾ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕੱਲ੍ਹ ਨੂੰ ਨਗਰ ਕੌਂਸਲ ਬਨੂੜ ਦੀ ਪ੍ਰਧਾਨਗੀ ਦੀ ਚੋਣ ਹੈ । ਉਹਨਾਂ ਕਿਹਾ ਕਿ ਕਿਹਾ ਕਿ ਹਲਕਾ ਵਿਧਾਇਕਾ ਨੀਨਾ ਮਿੱਤਲ ਆਪਣੇ ਚਾਪਲੂਸ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਬਨੂੜ ਦੀ ਜਮੀਨ ਨੂੰ ਹਥਿਆਉਣਾ ਚਾਹੁੰਦੀ ਹੈ।
ਜਦੋਂ ਕਿ ਜਿਆਦਾਤਰ ਕੌਂਸਲਰ ਹਰਜੋਤ ਸਿੰਘ ਬਾਜਵਾ ਨੂੰ ਪ੍ਰਧਾਨ ਬਣਾਉਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਹਰਜੋਤ ਸਿੰਘ ਬਾਜਵਾ ਨੂੰ ਪ੍ਰਧਾਨ ਬਣਨ ਤੋਂ ਰੋਕਣ ਲਈ ਅੱਜ ਵਿਧਾਇਕਾਂ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਹਰਜੋਤ ਸਿੰਘ ਬਾਜਵਾ ਨੂੰ ਸੰਗਰੂਰ ਨੇੜੇ ਟੋਲ ਪਲਾਜੇ ਤੋਂ ਪੁਲਿਸ ਨੇ ਚੁੱਕ ਲਿਆ ਹੈ। ਜਦੋਂ ਤੱਕ ਹਰਜੋਤ ਸਿੰਘ ਬਾਜਵਾ ਨੂੰ ਪੁਲਿਸ ਰਿਹਾ ਨਹੀਂ ਕਰਦੀ ਉਦੋਂ ਤੱਕ ਇਹ ਕੌਮੀ ਮਾਰਗ ਤੇ ਧਰਨਾ ਨਿਰੰਤਰ ਜਾਰੀ ਰਹੇਗਾ ਇਸ ਮੌਕੇ 700 ਦੇ ਕਰੀਬ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਵਸਨੀਕਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਉਸਦਾ ਪਿੱਟ ਸਿਆਪਾ ਕੀਤਾ। ਖਬਰ ਲਿਖੇ ਜਾਣ ਤੱਕ ਇਹ ਰੋਸ ਧਰਨਾ ਜਾਰੀ ਸੀ ਇਸ ਰੋਸ ਮੁਜਾਰੇ ਵਿੱਚ ਕਾਂਗਰਸੀ ਪਾਰਟੀ ਦੇ ਆਗੂ ਵੀ ਪਹੁੰਚੇ ਹੋਏ ਸਨ। ਸੱਤਾਧਾਰੀ ਪਾਰਟੀ ਦੇ ਖਿਲਾਫ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਇੱਕ ਡੰਮੀ ਕੌਂਸਲਰ ਨੂੰ ਪ੍ਰਧਾਨ ਬਣਾਇਆ ਜਾ ਰਿਹਾ।
ਨਗਰ ਕੌਂਸਲ ਬਨੂੜ ਦੇ ਦੀਆਂ ਗਰਾਂਟਾਂ ਨੂੰ ਖਾਣ ਦੀ ਸਾਜਿਸ਼- ਕੰਬੋਜ
ਇਸ ਵਿਵਾਦ ਸੰਬੰਧੀ ਗੱਲਬਾਤ ਕਰਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਕਿ ਪ੍ਰਧਾਨਗੀ ਦੀ ਚੋਣ ਲਈ ਬਾਂਦਰਾਂ ਵਾਂਗ ਲੜਾਈ ਲੜ ਰਹੇ ਹਨ, ਉਹਨਾਂ ਆਖਿਆ ਕਿ ਅਸਲ ਚ ਮੌਜੂਦਾ ਵਿਧਾਇਕ ਇਕ ਡੰਮੀ ਪ੍ਰਧਾਨ ਬਣਾ ਕੇ ਸਮੁੱਚੀਆਂ ਗਰਾਂਟਾਂ ਨੂੰ ਹੜੱਪਣਾ ਚਾਹੁੰਦੀ ਹੈ ਜਿਸ ਕਾਰਨ ਇਹ ਕਲੇਸ਼ ਹੈ, ਕੰਬੋਜ ਨੇ ਕਿਹਾ ਕਿ ਕਾਂਗਰਸ ਨੇ ਪੰਜ ਸਾਲ ਪ੍ਰਧਾਨਗੀ ਕੀਤੀ, ਬਨੂੜ ਦਾ ਵਿਕਾਸ ਕੀਤਾ ਪਰ ਕਦੇ ਵੀ ਕੋਈ ਰੌਲਾ ਨਹੀਂ ਪਿਆ, ਇੱਥੇ ਤਾਂ ਬਣਨ ਤੋਂ ਪਹਿਲਾਂ ਹੀ ਕਲੇਸ਼ ਪੈ ਗਿਆ ਹੈ ਜਿਸ ਤੋਂ ਸਪਸ਼ਟ ਹੈ ਕਿ ਸੱਤਾਧਾਰੀ ਲੋਕ ਸਿਰਫ ਲੁੱਟਣਾ ਜਾਣਦੇ ਹਨ ਤੇ ਲੁੱਟਣ ਦੇ ਰਸਤੇ ਲੱਭ ਰਹੇ ਹਨ.... ਉਹਨਾਂ ਕਿਹਾ ਕਿ ਪਹਿਲਾਂ ਧੱਕੇ ਨਾਲ ਕੌਂਸਲਰ ਜਿਤਾਏ... ਹੁਣ ਫਿਰ ਲੜਾਈ ਹੋ ਰਹੀ ਹੈ ਪਰ ਅਸੀਂ ਬਨੂੜ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਾਂਗਰਸ ਸਰਕਾਰ ਬਣਦੇ ਹੀ ਬਨੂੜ ਵਿੱਚ ਮੁੜ ਵਿਕਾਸ ਦੇ ਰਸਤੇ ਖੋਲੇ ਜਾਣਗੇ... ਅਤੇ ਅਸਲ ਲੋਕ ਰਾਜ ਸ਼ੁਰੂ ਹੋਵੇਗਾ।
- Download Babushahi App
-
-