ਧਾਰਮਿਕ ਸਮਾਗਮ 'ਚ ਗਏ ਪਰਿਵਾਰ ਦੇ ਘਰੋਂ ਚੋਰਾਂ ਓਡਾਏ 6 ਲੱਖ ਦੇ ਗਹਿਣੇ
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਪਰਿਵਾਰ ਨੇ ਪੁਲਿਸ ਨੂੰ ਦਸੀ ਪਹਿਚਾਣ
ਰੋਹਿਤ ਗੁਪਤਾ
ਗੁਰਦਾਸਪੁਰ 7 ਮਈ 2026- ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੰਡੋਰੀ ਮਹੰਤਾਂ ਦੇ ਵਸਨੀਕ ਮਸੀਹ ਭਾਈਚਾਰੇ ਨਾਲ ਸਬੰਧਿਤ ਇੱਕ ਪਰਿਵਾਰ ਦੇ ਘਰੋਂ ਚੋਰਾਂ ਵੱਲੋਂ ਉਸ ਵੇਲੇ 6 ਲੱਖ ਦੇ ਗਹਿਣਿਆਂ ਨੂੰ ਹੱਥ ਫੇਰ ਦਿੱਤਾ ਗਿਆ ਜਦੋਂ ਪੀੜਤ ਪਰਿਵਾਰ ਪਿੰਡ ਦੇ ਵਿੱਚ ਹੀ ਬੰਦਗੀ ਦੇ ਕਿਸੇ ਪ੍ਰੋਗਰਾਮ ਚ ਸਾਮਿਲ ਹੋਣ ਲਈ ਗਿਆ ਸੀ। ਪੀੜਤ ਔਰਤ ਪਿੰਕੀ ਪਤਨੀ ਰੋਬਨ ਮਸ਼ੀਨ ਨੇ ਦੱਸਿਆ ਕਿ ਉਹ ਦੇਰ ਸ਼ਾਮ ਸਾਢੇ ਸੱਤ 8 ਵਜੇ ਦੇ ਕਰੀਬ ਜਦੋਂ ਆਪਣੇ ਹੀ ਪਿੰਡ ਚ ਸਤਸੰਗ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ ਤਾਂ, ਉਸ ਦੌਰਾਨ ਉਹਨਾਂ ਦੇ ਘਰ ਦੀ ਛੱਤ ਤੋਂ ਮੌਂਟੀ ਦਾ ਦਰਵਾਜ਼ਾ ਤੋੜ ਕੇ ਚੋਰ ਹੇਠਾਂ ਘਰ ਵਿੱਚ ਆਣ ਵੜੇ ਅਤੇ ਅੰਦਰੋਂ ਕਮਰੇ ਦੇ ਕਬਜੇ ਅਤੇ ਕੁੰਡੀਆਂ ਵਗੈਰਾ ਤੋੜ ਕੇ ਬੈਡਰੂਮ ਅੰਦਰੋਂ ਅਲਮਾਰੀਆਂ ਅਤੇ ਬੈਡਾਂ ਦੇ ਕੱਪੜਿਆਂ ਦੀ ਫਰੋਲਾ ਫਰਾਲੀ ਕਰਕੇ ਬੈਡ ਵਿੱਚ ਪਏ ਟਰੰਕ ਵਿੱਚੋਂ ਚਾਰ ਤੋਲੇ ਸੋਣੇ ਦੇ ਗਹਿਣੇ ਚੋਰੀ ਕਰ ਲੈ ਗਏ।
ਗਹਿਣਿਆਂ ਦੇ ਵਿੱਚ ਇੱਕ ਉਸ ਦੇ ਗਲੇ ਦਾ ਹਾਰ ,ਦੋ ਜੋੜੇ ਕਾਂਟੇ, ਇੱਕ ਜੋੜਾ ਵਾਲੀਆਂ ,ਇੱਕ ਮਰਦਾਨਾ ਅਤੇ ਇੱਕ ਜਨਾਨਾ ਮੁੰਦਰੀ ਸ਼ਾਮਿਲ ਸਨ। ਉਹਨਾਂ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਆਪਣੇ ਪਿੰਡ ਦੇ ਹੀ ਇੱਕ ਅਪਰਾਧਿਕ ਕਿਸਮ ਦੇ ਨੌਜਵਾਨ ਤੇ ਸ਼ੱਕ ਜਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੱਕਾ ਯਕੀਨ ਹੈ ਕਿ, ਇਸ ਵਾਰਦਾਤ ਨੂੰ ਅੰਜਾਮ ਉਨਾਂ ਦੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਦਿੱਤਾ ਗਿਆ ਹੈ ਅਤੇ ਜਿਸ ਦੇ ਨਾਮ ਤੇ ਪੁਰਾਣਾ ਸ਼ਾਲਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਥਾਣਾ ਮੁਖੀ ਸਰਦਾਰ ਕੁਲਵਿੰਦਰ ਸਿੰਘ ਵੱਲੋਂ ਇਸ ਪੀੜਤ ਪਰਿਵਾਰ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਬਹੁਤ ਜਲਦ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਸਖਤ ਤੋ ਸਖਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।
- Download Babushahi App
-
-