ਦੁੱਧ ਦੀ ਮਹੱਤਤਾ ਤੇ ਗੁਣਵੱਤਾ ਬਾਰੇ ਲਗਾਇਆ ਦੁੱਧ ਖਪਤਕਾਰ ਕੈਂਪ
ਰੋਹਿਤ ਭਾਟੀਆ
ਗੁਰਦਾਸਪੁਰ, 22 ਅਗਸਤ 2026- ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਵਿਖੇ ਸਕੂਲ ਦੇ ਬੱਚਿਆਂ ਨੂੰ ਦੁੱਧ ਪ੍ਰਤੀ ਜਾਗਰੂਕ ਕਰਨ ਲਈ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸੰਬੰਧੀ ਜਾਗਰੂਕਤਾ ਕੈਂਪ ਲਗਾਇਆਂ ਗਿਆ।ਇਸ ਕੈਂਪ ਵਿਚ ਸਕੂਲ ਦੇ ਬੱਚਿਆਂ ਵੱਲੋ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਬੱਚਿਆਂ ਨੂੰ ਸਾਫਟ ਡਰਿੰਕ ਅਤੇ ਦੁੱਧ ਦੀ ਤੁਲਨਾ ਕਰਕੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਬੱਚਿਆਂ ਨੂੰ 12ਵੀ ਦੀ ਪੜ੍ਹਾਈ ਕਰਨ ਤੋਂ ਬਾਅਦ ਵੈਟਨਰੀ ਦੇ ਫੀਲਡ ਅਤੇ ਡੇਅਰੀ ਦੇ ਫੀਲਡ ਵਿਚ ਅਫਸਰ ਬਣਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਜਿਨਾਂ ਬੱਚਿਆਂ ਦੇ ਮਾਪੇ ਪਸ਼ੂ ਪਾਲਕ ਹਨ, ਉਹਨਾਂ ਨੂੰ ਵਿਭਾਗੀ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।
ਕੈਂਪ ਵਿਚ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਬਰਜਿੰਦਰ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਮਿਸ ਅਨੂੰ , ਡੇਅਰੀ ਵਿਕਾਸ ਇੰਸਪੈਕਟਰ ਸ਼ੇਰ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਸ੍ਰੀਮਤੀ ਅਨਾਮਿਕਾ ਸ਼ਰਮਾ, ਡਿਪਟੀ ਮੈਨੇਜਰ ਗਗਨਦੀਪ, ਡਿਪਟੀ ਮੈਨੇਜਰ ਸਿਮਰਨ ਵੇਰਕਾ ਮਿਲਕ ਪਲਾਂਟ, ਵੱਲੋ ਭਾਗ ਲਿਆ ਗਿਆ।
ਇਸ ਮੈਕੇ ਦੁੱਧ ਦੇ 32 ਸੈਂਪਲ ਚੈੱਕ ਕੀਤੇ ਗਏ। ਆਖਰ ਵਿੱਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ (ਮਿਲਕ ਪੀਓ ਬੋਟਲ, ਖੀਰ, ਬਟਰ ) ਦਿੱਤਾ ਗਿਆ।
- Download Babushahi App
-
-