ਦੁਸ਼ਹਿਰੇ ਵਾਲੇ ਦਿਨ ਨੌਜਵਾਨ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ
ਵੱਡੀ ਭੈਣ ਦੇ ਵਿਆਹ ਦਾ ਕਾਰਡ ਭੂਆ ਨੂੰ ਦੇਣ ਆਏ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਕਤੂਬਰ 2026 :
ਦੁਸ਼ਹਿਰੇ ਵਾਲੇ ਦਿਨ ਸੜਕੀ ਹਾਦਸੇ ਚ ਇਤਿਹਾਸਿਕ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ ਤੇ ਪਿੰਡ ਠੂੰਡੀ ਦੇ ਨਜ਼ਦੀਕ ਨੌਜਵਾਨ ਦੀ ਇੱਕ ਸੜਕੀ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ । ਜਾਣਕਾਰੀ ਅਨੁਸਾਰ ਨੌਜਵਾਨ ਆਪਣੀ ਵੱਡੀ ਭੈਣ ਦੇ ਵਿਆਹ ਦਾ ਆਪਣੀ ਭੂਆ ਨੂੰ ਕਾੜ ਦੇਣ ਆਇਆ ਸੀ ਤੇ ਜਦੋਂ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ ਤਾਂ ਉਸਦੇ ਮੋਟਰਸਾਈਕਲ ਇੱਕ ਸਕਾਰਪੀਓ ਗੱਡੀ ਨਾਲ ਟਕਰਾ ਗਿਆ।ਪਿੰਡ ਠੂੰਡੀ ਦੇ ਨਜ਼ਦੀਕ ਤਿੱਖੇ ਮੋੜ ਤੇ ਉਸਦੀ ਤੇ ਉਸਦੀ ਤੇਜ਼ ਰਫਤਾਰ ਗੱਡੀ ਦੇ ਨਾਲ ਉਸਦੀ ਟੱਕਰ ਹੋਈ ਜਿਸ ਕਾਰਨ ਉਹ ਲਗਭਗ 20 ਮੀਟਰ ਦੂਰ ਜਾ ਕੇ ਸੜਕ ਤੇ ਡਿੱਗਿਆ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ । ਨੌਜਵਾਨ ਦੀ ਪਹਿਚਾਨ ਗੁਰਸੇਵਕ ਸਿੰਘ ਉਮਰ 20 ਸਾਲ ਵਾਸੀ ਪਿੰਡ ਭਰਤ ਦੇ ਤੌਰ ਤੇ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਭੈਣ ਦਾ ਵਿਆਹ ਸੀ ਅਤੇ ਉਹ ਆਪਣੀ ਭੂਆ ਨੂੰ ਉਸ ਦੇ ਵਿਆਹ ਦਾ ਕਾਰਡ ਦੇਣ ਲਈ ਪਿੰਡ ਠੁੰਡੀ ਆਇਆ ਸੀ ਜਦੋਂ ਵਾਪਿਸ ਜਾ ਰਿਹਾ ਤੇ ਅਚਾਨਕ ਗੱਡੀ ਦੇ ਨਾਲ ਟੱਕਰ ਹੋਣ ਕਰਕੇ ਉਸ ਦੀ ਦਰਦਨਾਕ ਮੌਤ ਹੋ ਗਈ।।
ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਬਹਿਰਾਮਪੁਰ ਦੇ ਪਿੰਡ ਭਰਤਾ ਦਾ ਰਹਿਣ ਵਾਲਾ ਹੈ ਅਤੇ ਉਸਦੀ ਉਮਰ 20 ਸਾਲ ਸੀ। ਉਸ ਦੀ ਵੱਡੀ ਭੈਣ ਦਾ ਅਗਲੇ ਮਹੀਨੇ ਵਿਆਹ ਤੈ ਹੋਇਆ ਹੈ ਅਤੇ ਵਿਆਹ ਦਾ ਕਾਰਡ ਦੇਣ ਦੇ ਲਈ ਉਹ ਆਪਣੀ ਭੂਆ ਦੇ ਪਿੰਡ ਦੋਰਾਂਗਲਾ ਦੇ ਨਜ਼ਦੀਕ ਠੂੰਡੀ ਆਇਆ ਹੋਇਆ ਸੀ ਜਿੱਥੋਂ ਉਹ ਵਾਪਸ ਘਰ ਦੇ ਲਈ ਨਿਕਲਿਆ ਤਾਂ ਠੂੰਡੀ ਤਾਜਪੁਰ ਰੋਡ ਤੇ ਤੇਜ਼ ਰਫਤਾਰ ਸਕੋਰਪੀਓ ਗੱਡੀ ਨੇ ਉਸ ਨੂੰ ਅਚਾਨਕ ਟੱਕਰ ਮਾਰ ਦਿੱਤੀ ।ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਝ ਸਮਾਂ ਪਹਿਲੇ ਹੀ ਉਸਦੇ ਪਿਤਾ ਦੀ ਵੀ ਮੌਤ ਹੋਈ ਸੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਚ ਟੁੱਟਿਆ ਹੈ।
- Download Babushahi App
-
-