ਦਿੱਲੀ 'ਚ ਭਿਆਨਕ ਹਾਦਸਾ: ਘਰ 'ਚ ਲੱਗੀ ਅੱਗ, 2 ਬੱਚਿਆਂ ਸਮੇਤ 3 ਦੀ ਦਰਦਨਾਕ ਮੌਤ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 22 ਜੁਲਾਈ (2026): ਰਾਜਧਾਨੀ ਦਿੱਲੀ ਦੇ ਲੋਧੀ ਰੋਡ ਸਥਿਤ ਬੀ.ਕੇ. ਦੱਤ ਕਾਲੋਨੀ (BK Dutt Colony) ਵਿੱਚ ਮੰਗਲਵਾਰ ਨੂੰ ਇੱਕ ਘਰ ਵਿੱਚ ਅਚਾਨਕ ਭਿਆਨਕ Fire Accident ਵਾਪਰ ਗਿਆ। ਇਸ ਹਾਦਸੇ ਵਿੱਚ ਦੋ ਬੱਚਿਆਂ ਅਤੇ ਇੱਕ ਔਰਤ ਦੀ ਝੁਲਸਣ ਕਾਰਨ ਦਰਦਨਾਕ Death ਹੋ ਗਈ।
Delhi Fire Service ਦੇ ਇੱਕ ਸੀਨੀਅਰ Officer ਨੇ ਦੱਸਿਆ ਕਿ ਸਵੇਰੇ ਲਗਭਗ 10:20 ਵਜੇ ਇਮਾਰਤ ਦੀ 3rd Floor 'ਤੇ ਅੱਗ ਲੱਗਣ ਦੀ Emergency Call ਮਿਲੀ ਸੀ। ਸੂਚਨਾ ਮਿਲਦੇ ਹੀ ਤੁਰੰਤ 3 Fire Tenders ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਸਵੇਰੇ 11:10 ਵਜੇ ਤੱਕ ਅੱਗ 'ਤੇ ਪੂਰੀ ਤਰ੍ਹਾਂ Control ਪਾ ਲਿਆ।
ਅੱਗ ਬੁਝਾਉਣ ਤੋਂ ਬਾਅਦ ਤਲਾਸ਼ੀ ਅਭਿਆਨ ਦੌਰਾਨ ਤੀਜੀ ਮੰਜ਼ਿਲ ਤੋਂ 2 ਬੱਚਿਆਂ ਅਤੇ 1 ਔਰਤ ਦੀਆਂ Dead Bodies ਬਰਾਮਦ ਹੋਈਆਂ। ਫਿਲਹਾਲ Delhi Police ਅਤੇ ਫੋਰੈਂਸਿਕ ਟੀਮ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ (Cause of Fire) ਦੀ ਬਾਰੀਕੀ ਨਾਲ Investigation ਕੀਤੀ ਜਾ ਰਹੀ ਹੈ।
- Download Babushahi App
-
-