ਦਿਨ ਦਿਹਾੜੇ ਘਰ 'ਚੋ ਸੋਨੇ ਦੇ ਗਹਿਣੇ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 25 ਨਵੰਬਰ 2025- ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਵਿੱਚ ਇੱਕ ਘਰ ਵੜ ਕੇ ਦਿਨ ਦਿਹਾੜੇ ਦੋ ਚੋਰ ਅਲਮਾਰੀ ਖੋਲ ਕੇ ਪੰਜ ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ । ਪਰਿਵਾਰ ਦਾ ਮੁਖਿਆ ਕੁਝ ਦੇਰ ਲਈ ਘਰੋਂ ਬਾਹਰ ਗਿਆ ਸੀ, ਘਰ ਵਿੱਚ ਛੋਟਾ ਬੱਚਾ ਸੀ ਪਰ ਉਹ ਵੀ ਪਤੰਗ ਲੈਣ ਲਈ ਮੁਹੱਲੇ ਵਿੱਚ ਹੀ ਇੱਕ ਦੁਕਾਨ ਤੇ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਛੋਟੇ ਬੱਚੇ ਨੇ ਦੋਵੇਂ ਚੋਰ ਘਰੋ ਬਾਹਰ ਨਿਕਲਦੇ ਵੇਖੇ ਸਨ ਪਰ ਡਰ ਨਾਲ ਉਹ ਕੁਝ ਕਰ ਨਹੀਂ ਸਕਿਆ । ਦਿਨ ਦਿਹਾੜੇ ਘਰ ਵਿੱਚ ਚੋਰਾਂ ਦੇ ਵੜਨ ਅਤੇ ਚੋਰੀ ਕਰਕੇ ਲੈ ਜਾਣ ਕਾਰਨ ਪੂਰਾ ਮਹੱਲਾ ਸਹਿਮਿਆ ਹੋਇਆ ਹੈ।
ਘਰ ਦੇ ਮਾਲਕ ਰਵੀ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਅਲਮਾਰੀ ਖੋਲ ਕੇ ਦੋ ਗ੍ਰਾਮ ਦੀਆਂ ਬਾਲੀਆਂ, ਦੋ ਗ੍ਰਾਮ ਦੀ ਅੰਗੂਠੀ ਅਤੇ ਇਕ ਗ੍ਰਾਮ ਦੀ ਹੋਰ ਅੰਗੂਠੀ ਚੋਰੀ ਕੀਤੀ ਹੈ। ਉਹਨਾਂ ਵੱਲੋਂ ਬੈਡ ਖੋਲ੍ ਕੇ ਫਰੋਲਾ ਫਰਾਲੀ ਵੀ ਕੀਤੀ ਗਈ ਪਰ ਬੈਡ ਵਿੱਚ ਕੁਝ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ ।
ਉੱਥੇ ਹੀ ਮੁਹੱਲੇ ਦੇ ਕੌਂਸਲਰ ਅਸ਼ੋਕ ਕੁਮਾਰ ਭੁੱਟੋ ਨੇ ਕਿਹਾ ਕਿ ਪਹਿਲਾਂ ਤਾਂ ਰਾਤ ਨੂੰ ਕਿਸੇ ਘਰ ਵਿੱਚ ਤਾਲੇ ਲੱਗੇ ਦੇਖ ਕੇ ਹੀ ਚੋਰ ਚੋਰੀ ਕਰਨ ਦੀ ਹਿੰਮਤ ਕਰਦੇ ਸਨ ਪਰ ਹੁਣ ਤਾਂ ਉਹਨਾਂ ਦੀ ਹਿੰਮਤ ਇਨੀ ਵੱਧ ਗਈ ਹੈ ਕਿ ਦਿਨ ਦੇ ਹਰੇਕ ਘਰਾਂ ਵਿੱਚ ਵੜ ਕੇ ਚੋਰੀਆਂ ਕਰਨ ਲੱਗ ਪਏ ਹਨ।