ਡੀ ਸੀ ਦੀਆਂ ਸਾਰੀਆਂ ਪਾਵਰਾਂ ਮਿਲਣਗੀਆਂ ਏ ਡੀ ਸੀ ਫਗਵਾੜਾ ਨੂੰ-ਭਗਵੰਤ ਮਾਨ
ਬਾਬੂਸ਼ਾਹੀ ਨੈਟਵਰਕ
ਫਗਵਾੜਾ, 20 ਜੂਨ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਫਗਵਾੜਾ ਵਿਚ ਏ ਡੀ ਸੀ ਰੈਂਕ ਦੇ ਅਫਸਰ ਨੂੰ ਡਿਪਟੀ ਕਮਿਸ਼ਨਰ ਦੀਆਂ ਸਾਰੀਆਂ ਤਾਕਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਸਥਾਨਕ ਲੋਕਾਂ ਨੂੰ ਕਪੂਰਥਲਾ ਜਾ ਕੇ ਖੱਜਲ ਖੁਆਰ ਨਾ ਹੋਣਾ ਪਵੇ।
ਇਥੇ ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਵੇਖ ਕੇ ਅਫਸੋਸ ਹੁੰਦਾ ਹੈ ਕਿ ਫਗਵਾੜਾ ਵਾਲਿਆਂ ਨੂੰ ਕਪੂਰਥਲਾ ਜਾਣਾ ਪੈਂਦਾ ਹੈ। ਇਸ ਕਰ ਕੇ ਉਹਨਾਂ ਮੌਕੇ ’ਤੇ ਹੀ ਹੁਕਮ ਜਾਰੀ ਕੀਤੇ ਕਿ ਏ ਡੀ ਸੀ ਫਗਵਾੜਾ ਨੂੰ ਡਿਪਟੀ ਕਮਿਸ਼ਨਰ ਦੀਆਂ ਸਾਰੀਆਂ ਤਾਕਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ।
- Download Babushahi App
-
-