ਡਿਪਟੀ ਕਮਿਸ਼ਨਰ ਵਲੋਂ ਮੈਗਾ ਦਾਖਲਾ ਮੁਹਿੰਮ ਦੀ ਕੀਤੀ ਸੁਰੂਆਤ
#ਡਿਪਟੀ ਕਮਿਸ਼ਨਰ ਵਲੋਂ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਜਨਵਰੀ ,2026
ਸ਼ੈਸ਼ਨ 2026-27 ਲਈ ਜਿਲ੍ਹਾ ਪੱਧਰੀ
ਮੈਗਾ ਦਾਖਲਾ ਮੁਹਿੰਮ ਅੱਜ ਐਸ.ਓ.ਈ ਨਵਾਂਸਹਿਰ ਤੋਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸੁਰੂ ਕੀਤੀ ਗਈ ।ਇਸ ਮੌਕੇ
ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ ।ਇਸ
ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਤੇ ਅੱਜ ਸਾਡੇ ਸਰਕਾਰੀ ਸਕੂਲ ਸਮੈਂ ਦੇ ਹਾਣੀ ਬਣ ਗਏ ਹਨ ਤੇ ਇਹਨਾਂ ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਆ ਨੂੰ ਮੁਫਤ ਕਿਤਾਬਾਂ , ਮੁਫਤ ਵਰਦੀਆਂ ਅਤੇ ,ਮੁਫਤ ਮਿਡਲ ਡੇ ਮੀਲ ਦੀ ਸਹੂਲਤ ਹੈ।ਇਸ ਤੋਂ ਇਲਾਵਾ ਬੱਚਿਆ ਨੂੰ ਸਰਕਾਰ ਵਲੋਂ ਵਜੀਫੇ ਵੀ ਦਿੱਤੇ ਜਾ ਰਹੇ ਹਨ।ਸਰਕਾਰੀ ਸਕੂਲ਼ਾਂ ਵਿੱਚ ਉੱਚ ਦਰਜਾ ਸਿੱਖਿਆ ਪਾ੍ਰਪਤ ਅਧਿਆਪਕ ਹਨ ਇਸ ਲਈ ਉਹਨਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।ਉਹਨਾਂ ਕਿਹਾ ਕਿ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆਈ.ਆਈ.ਟੀ ਅਤੇ ਵੱਡੇ ਮੈਡੀਕਲਾਂ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕਰ ਹਰੇ ਹਨ ,ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ਼ਾਂ ਵਿੱਚ ਪ੍ਰਾਈਵੇਟ ਸਕੁਲ਼ਾਂ ਦੀ ਤਰਜ ਤੇ ਨਰਸਰੀ ਜਮਾਤਾਂ ਦੀ ਸੁਰੂਆਤ ਕੀਤੀ ਗਈ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜਿਲ੍ਹੇ ਦੀ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਦਾਖਲਾ ਵੈਨ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿੱਚ ਸਿੱਖਿਆ ਵਿਭਾਗ ਦੀਆ ਪ੍ਰਾਪਤੀਆ ਬਾਰੇ ਲੋਕਾਂ ਨੂੰ ਦੱਸੇਗੀ ਅਤੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰੇਗੀ।ਇਸ ਤੋਂ ਪਹਿਲ਼ਾਂ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਜੀ ਆਇਆ ਆਖਿਆਂ ਅਤੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆ ਬਾਰੇ ਦੱਸਿਆ ਤੇ ਇਹ ਵੀ ਕਿਹਾ ਕਿ ਇਸ ਵਾਰ ਸਕੂਲ਼ਾਂ ਨੂੰ 10 ਫੀਸਦੀ ਦਾਖਲਾ ਵਧਾਉਣ ਲਈ ਟੀਚਾ ਦਿੱਤਾ ਗਿਆ ਹੈ । ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਵਲੋਂ ਮੁੱਖ ਮਹਿਮਾਨ ਅਤੇ ਬਾਕੀਆਂ ਦਾ ਧੰਨਵਾਦ ਕੀਤਾ ਗਿਆ। ।ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਐਸ.ਓ.ਈ ਨਵਾਂਸਹਿਰ,ਪਿ੍ਰੰ. ਡਾ.ਸੁਰਿੰਦਰ ਪਾਲ ਅਗਨੀਹੋਤਰੀ,ਪ੍ਰਿੰ. ਰਜਨੀਸ਼ ਕੁਮਾਰ,ਪ੍ਰਿੰ. ਰਾਜਨ ਭਾਰਦਵਾਜ , ਬੀ.ਐਨ.ਓ ਗੁਰਪ੍ਰੀਤ ਸਿੰਘ, ਪਰਮਿੰਦਰ ਭੰਗਲ ਸਟੇਟ ਅੂਵਾਰਡੀ,ਬੀ.ਐਨ.ਓ ਅਮਨਪ੍ਰੀਤ ਸਿੰਘ ਜੌਹਰ, ਬੀ.ਐਨ.ਓ ਲਲਿਤਾ ਕੁਮਾਰੀ,ਸਤਨਾਮ ਸਿੰਘ ਡੀ.ਆਰ.ਸੀ ਪ੍ਰਾਇਮਰੀ,ਅਵਤਾਰ ਸਿੰਘ ਬੀ.ਪੀ.ਈ.ਓ ਨਵਾਂਸਹਿਰ,ਗੁਰਪਾਲ ਸਿੰਘ ਬੀ.ਪੀ.ਈ.ਓ ਔੜ,ਜਗਦੀਪ ਸਿੰਘ ਬੀ.ਪੀ.ਈ.ਓ ਬੰਗਾ,ਕੁਲਦੀਪ ਸਿੰਘ ਔਲੀਆਪੁਰ ਬੀ.ਐਨ.ਓ ਬਲਾਚੌਰ,ਰਮਨ ਕੁਮਾਰ ਬੀ.ਅੇਨ.ਓ ਨਵਾਂਸਹਿਰ,ਨਵੀਨ ਗੁਲਾਟੀ,ਦਿਨੇਸ ਗੌਤਮ, ਸੁਰੇਸ ਕੁਮਾਰ ਸ਼ਾਸਤਰੀ,ਨੀਲ ਕਮਲ ਬੀ.ਆਰ.ਸੀ,ਅਮਨਦੀਪ ਸਿੰਘ ਸੀ.ਐਚ.ਟੀ, ਜਸਵਿੰਦਰ ਕੌਰ ਸੀ.ਐਚ.ਟੀ,ਰਾਮ ਲਾਲ ਐਚ.ਟੀ,ਜਸਵਿੰਦਰ ਸਿੰਘ ਸੁਪਰਡੈਂਟ ,ਰਾਮ ਤੀਰਥ ਸਿੰਘ ਸੀ.ਐਚ.ਟੀ,ਹੰਸ ਰਾਜ ਸੀ.ਐਚ.ਟੀ,ਬਲੜਰਿ ਕੌਰ ਸੀ.ਐਚ.ਟੀ.ਅਵਤਾਰ ਕੌਰ ਸੀ.ਐਚ.ਟੀ, ਕਵਿਤਾ ਸੱਭਰਵਾਲ,ਡਿੰਪੀ ਖੁਰਾਨਾ ,ਡੌਲੀ ਧੀਮਾਨ,ਦਵਿੰਦਰ ਕੁਮਾਰ ਸੀ.ਐਚ.ਟੀ,ਗੁਰਦਿਆਲ ਮਾਨ ਬੀ.ਆਰ.ਸੀ,ਬਰਿੰਦਰ ਕੁਮਾਰ, ਪਰਮਿਦਰ ਸਿੰਘ,ਅਸਵਨੀ ਕੁਮਾਰ ਸੀ.ਐਚ.ਟੀ, ਰਾਮ ਲਾਲ,ਨੀਮਲ ਕੁਮਰੀ ਮਜਾਰਾਂ ਕਲਾਂ, ਨੀਲਮ ਕੁਮਾਰੀ ਮਹਾਲੋਂ ਆਦਿ ਸਮੇਤ ਜਿਲ੍ਹੇ ਦੇ ਸਮੂਹ ਅਧਿਆਪਕ ਅਤੇ ਅਧਿਕਾਰੀ ਹਾਜਰ ਸਨ।