ਝੋਟਾ ਕਤਲ ਮਾਮਲਾ : ਸਮੁੱਚੇ ਮਾਨਸਾ ਸ਼ਹਿਰ ਵਿੱਚ ਅੱਜ 20 ਅਕਤੂਬਰ ਨੂੰ ਡਰੋਨ ਕੈਮਰੇ ਉਡਾਉਣ 'ਤੇ ਪਾਬੰਦੀ
ਅਸ਼ੋਕ ਵਰਮਾ
ਮਾਨਸਾ, 20 ਅਕਤੂਬਰ 2026:ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਨਵਜੋਤ ਕੌਰ ਨੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਅੱਜ ਮਿਤੀ 20.10.2026 ਨੂੰ ਮਾਨਸਾ ਸ਼ਹਿਰ ਦੇ ਸਾਰੇ ਏਰੀਆ ਨੂੰ ਰੈੱਡ ਜ਼ੋਨ "No Drone Zone" ਘੋਸ਼ਿਤ ਕਰਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਗ੍ਰਹਿ ਮੰਤਰੀ ਭਾਰਤ ਸਰਕਾਰ ਦੇ ਮਿਤੀ 20.10.2026 ਨੂੰ ਮਾਨਸਾ ਵਿਖੇ ਆਮਦ ਦੌਰਾਨ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਤਹਿਤ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ. ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼ ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ, ਮਾਨਸਾ ਤੋਂ ਦੋ ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦੇ ਏਰੀਏ ਨੂੰ ਰੈਡ ਜੋਨ ਘੋਸ਼ਿਤ ਕਰਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ ਪਰ ਹੁਣ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਭੇਜੇ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਵੀਵੀਆਈਪੀ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਮਾਨਸਾ ਦੇ ਸਾਰੇ ਏਰੀਆ ਨੂੰ ਰੈਡ ਜੋਨ ਘੋਸ਼ਿਤ ਕਰਕੇ ਨੋ ਡਰੋਨ ਜੋਨ ਐਲਾਨਿਆ ਜਾਵੇ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਪਾਬੰਦੀ, ਵੀ.ਵੀ.ਆਈ.ਪੀ./ਵੀ.ਆਈ.ਪੀ. ਨਾਲ ਆਉਣ ਵਾਲੀ ਅਧਿਕਾਰਤ ਸੋਸ਼ਲ ਮੀਡੀਆ ਟੀਮ ਤੇ ਲਾਗੂ ਨਹੀਂ ਹੋਵੇਗੀ।
- Download Babushahi App
-
-