ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਵ. ਨਵਦੀਪ ਗਰਗ ‘ਰਾਜੂ’ ਨਮਿਤ ਸ਼ਰਧਾਂਜਲੀ ਸਮਾਗਮ 7 ਜੂਨ ਨੂੰ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2026 । ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੂੰ ਉਸ ਵੇਲੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਜਦੋਂ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ, ਦਰਸ਼ਨ ਮੈਡੀਕਲ ਸਟੋਰ ਅਤੇ ਦਰਸ਼ਨ ਮੈਡੀਕੋਜ਼ ਦੇ ਸੰਚਾਲਕ ਦਰਸ਼ਨ ਗਰਗ ਦੇ ਨੌਜਵਾਨ ਪੁੱਤਰ ਨਵਦੀਪ ਗਰਗ ‘ਰਾਜੂ’ ਦਾ ਬੀਤੀ 27 ਮਈ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕੈਮਿਸਟ ਭਾਈਚਾਰੇ, ਵਪਾਰਕ ਵਰਗ ਅਤੇ ਉਨ੍ਹਾਂ ਦੇ ਸਨੇਹੀਆਂ ਵਿੱਚ ਡੂੰਘੇ ਸੋਗ ਦੀ ਲਹਿਰ ਫੈਲ ਗਈ ਹੈ।ਸਵਰਗੀ ਨਵਦੀਪ ਗਰਗ ‘ਰਾਜੂ’ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਦਿਵੰਗਤ ਆਤਮਾ ਦੀ ਸ਼ਾਂਤੀ ਲਈ 7 ਜੂਨ (ਐਤਵਾਰ) ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ਼੍ਰੀ ਦੁਰਗਾ ਮਾਤਾ ਮੰਦਰ, ਮਾਡਲ ਟਾਊਨ ਫੇਜ਼-1, ਬਠਿੰਡਾ ਵਿਖੇ ਭੋਗ ਸਮਾਗਮ ਕਰਵਾਇਆ ਜਾਵੇਗਾ।
ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਸਵ. ਨਵਦੀਪ ਗਰਗ ‘ਰਾਜੂ’ ਮਿਲਣਸਾਰ, ਨਿਮਰ ਸੁਭਾਅ ਅਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਵਿਅਕਤੀ ਸਨ। ਉਨ੍ਹਾਂ ਨੇ ਹਮੇਸ਼ਾ ਕੈਮਿਸਟ ਭਾਈਚਾਰੇ ਦੇ ਹਿੱਤਾਂ ਲਈ ਕੰਮ ਕੀਤਾ ਅਤੇ ਆਪਣੇ ਚੰਗੇ ਵਿਵਹਾਰ ਨਾਲ ਹਰ ਕਿਸੇ ਦੇ ਦਿਲ ਵਿੱਚ ਵਿਸ਼ੇਸ਼ ਥਾਂ ਬਣਾਈ। ਉਨ੍ਹਾਂ ਦੇ ਦਿਹਾਂਤ ਨਾਲ ਪੈਦਾ ਹੋਈ ਖਾਲੀ ਥਾਂ ਨੂੰ ਭਰਨਾ ਬਹੁਤ ਮੁਸ਼ਕਲ ਹੋਵੇਗਾ।
ਇਸ ਦੁੱਖਦਾਈ ਮੌਕੇ ’ਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ, ਰਮੇਸ਼ ਗਰਗ, ਸ਼ਮਸ਼ੇਰ ਸਿੰਘ, ਮਿੱਤਰਪਾਲ ਸਿੰਘ ਕੁੱਕੂ, ਦਰਸ਼ਨ ਜੌੜਾ, ਕ੍ਰਿਸ਼ਨ ਗੋਇਲ, ਬੌਬੀ (ਜਵਾਹਰ ਮੈਡੀਕਲ), ਮਹਿੰਦਰ ਪਾਲ, ਪੋਰਿੰਦਰ ਕੁਮਾਰ, ਗੁਰਜਿੰਦਰ ਸਿੰਘ ਸਾਹਨੀ, ਸਾਈਂ ਮੈਡੀਕੋਜ਼, ਫ੍ਰੈਂਡਜ਼ ਮੈਡੀਕਲ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਗਰਗ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਦੀ ਇਸ ਘੜੀ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਮੈਂਬਰਾਂ ਨੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸ਼ੋਕਮਈ ਪਰਿਵਾਰ ਨੂੰ ਇਸ ਨਾ ਪੂਰੀ ਹੋਣ ਵਾਲੀ ਘਾਟ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰਨ।
- Download Babushahi App
-
-