ਜਲੰਧਰ : ਈ.ਡੀ. ਵੱਲੋਂ ਸਾਬਕਾ ਏ.ਡੀ.ਸੀ. ਗ੍ਰਿਫ਼ਤਾਰ
Ravi Jakhu
ਜਲੰਧਰ/ਪਠਾਨਕੋਟ, 13 ਨਵੰਬਰ, 2026: ਇਨਫੋਰਸਮੈਂਟ ਡਾਇਰੈਕਟੋਰੇਟ (ED), ਜਲੰਧਰ ਨੇ ਕੀਮਤੀ ਸ਼ਾਮਲਾਟ ਜ਼ਮੀਨ ਨੂੰ ਧੋਖਾਧੜੀ ਨਾਲ ਨਿੱਜੀ ਵਿਅਕਤੀਆਂ ਦੇ ਨਾਮ ਤਬਦੀਲ ਕਰਨ ਅਤੇ ਉੱਥੇ ਨਾਜਾਇਜ਼ ਰੇਤ ਮਾਈਨਿੰਗ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ।
ਈ.ਡੀ. ਨੇ ਮਨੀ ਲਾਂਡਰਿੰਗ ਰੋਕੂ ਐਕਟ (PMLA, 2002) ਤਹਿਤ ਪਠਾਨਕੋਟ ਦੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੁਲਦੀਪ ਸਿੰਘ ਅਤੇ ਸਟੋਨ ਕਰੱਸ਼ਰ ਤੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਨਿਪੁੰਨ ਮਹਾਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ 11 ਨਵੰਬਰ, 2026 ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜਲੰਧਰ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਦੋਵਾਂ ਨੂੰ 16 ਨਵੰਬਰ, 2026 ਤੱਕ ਈ.ਡੀ. ਦੀ ਹਿਰਾਸਤ (ਰਿਮਾਂਡ) ਵਿੱਚ ਭੇਜ ਦਿੱਤਾ ਹੈ।
- Download Babushahi App
-
-