‘ਬਹੁਤੇ ਘਰਾਂ ਦਾ ਪਰਾਹੁਣਾ ਹਮੇਸ਼ਾ ਭੁੱਖਾ ਰਹਿ ਜਾਂਦਾ’! ਅਕਾਲੀ ਦਲ ਦੀ ਅੰਦਰੂਨੀ ਖਿੱਚੋਤਾਣ ’ਤੇ CM ਮਾਨ ਦਾ ਵੱਡਾ ਬਿਆਨ
Babushahi Network
ਚੰਡੀਗੜ੍ਹ, 13 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸੀ ਖਿੱਚੋਤਾਣ ਨੂੰ ਲੈ ਕੇ ਸੀਨੀਅਰ ਆਗੂਆਂ ’ਤੇ ਤਿੱਖੇ ਤਨਜ਼ ਕੱਸੇ ਹਨ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਵਿਚਕਾਰ ਆਪਸੀ ਸਹਿਮਤੀ ਦੀ ਘਾਟ ਕਾਰਨ ਪਾਰਟੀ ਵਿੱਚ ਲਗਾਤਾਰ ਸਿਆਸੀ ਉਥਲ-ਪੁਥਲ ਬਣੀ ਹੋਈ ਹੈ।
ਬੀਬੀ ਜਗੀਰ ਕੌਰ ਬਾਰੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਸਥਿਤੀ ਅਜਿਹੀ ਬਣ ਗਈ ਹੈ ਕਿ ਉਹ ਨਾ ਇੱਧਰ ਦੇ ਰਹੇ ਹਨ ਅਤੇ ਨਾ ਉੱਧਰ ਦੇ। ਉਨ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਫ਼ਰ ’ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਉਹ ਕਦੇ ਵੱਖਰਾ ਧੜਾ ਬਣਾਉਂਦੇ ਹਨ ਅਤੇ ਕਦੇ ਮੁੜ ਪੁਰਾਣੀ ਪਾਰਟੀ ਵਿੱਚ ਵਾਪਸ ਆ ਜਾਂਦੇ ਹਨ।
Sukhbir Badal ਦੇ ਨੱਥੋਵਾਲ ਦੌਰੇ ਦਾ ਜ਼ਿਕਰ ਕਰਦਿਆਂ CM ਮਾਨ ਨੇ ਕਿਹਾ ਕਿ ਇਹ ਦੌਰਾ ਰਾਏਕੋਟ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਾਬਕਾ ਲੋਕ ਸੰਪਰਕ ਅਧਿਕਾਰੀ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਲਈ ਸੀ। ਜਦੋਂਕਿ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚ ਸ਼ਮੂਲੀਅਤ ਕਰਵਾਉਣੀ ਸੁਖਬੀਰ ਨੇ ਹਾਲੇ ਠੀਕ ਨਹੀਂ ਸਮਝੀ।
ਐੱਸਜੀਪੀਸੀ ਦੇ ਅੰਦਰੂਨੀ ਮਾਮਲਿਆਂ ਬਾਰੇ ਵੀ ਮਾਨ ਨੇ ਦਾਅਵੇ ਕੀਤੇ। ਅੰਤ ਵਿੱਚ ਉਨ੍ਹਾਂ ਪੰਜਾਬੀ ਕਹਾਵਤ ‘ਬਹੁਤੇ ਘਰਾਂ ਦਾ ਪਰਾਹੁਣਾ ਹਮੇਸ਼ਾ ਭੁੱਖਾ ਰਹਿ ਜਾਂਦਾ ਹੈ’ ਰਾਹੀਂ ਅਕਾਲੀ ਆਗੂਆਂ ’ਤੇ ਤਨਜ਼ ਕੱਸਿਆ।
- Download Babushahi App
-
-