ਜਗਰਾਉਂ ਦੀ ਵਿਸ਼ੇਸ਼ ਲੋਕ ਅਦਾਲਤ: ਬੈਂਕ ਕੇਸਾਂ ਦੇ ਨਿਪਟਾਰੇ 'ਤੇ ਰਿਹਾ ਜ਼ੋਰ, 36 ਲੱਖ ਤੋਂ ਵੱਧ ਦਾ ਸਮਝੌਤਾ
ਜਗਰਾਉਂ(ਦੀਪਕ ਜੈਨ)
ਅੱਜ ਜਗਰਾਉਂ ਦੀਆਂ ਅਦਾਲਤਾਂ ਵਿੱਚ ਇੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਗਈ। ਇਸ ਵਿੱਚ ਨਿਆਂਇਕ ਅਧਿਕਾਰੀਆਂ ਗੁਲਫਾਮ, ਆਗਿਆਪਾਲ ਕੌਰ ਅਤੇ ਸਾਕਸ਼ੀ ਚੌਧਰੀ (ਸਿਵਲ ਜੱਜ ਜੂਨੀਅਰ ਡਿਵੀਜ਼ਨ) ਦੀਆਂ ਅਦਾਲਤਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਲੋਕ ਅਦਾਲਤ ਵਿੱਚ ਮੁੱਖ ਤੌਰ 'ਤੇ ਬੈਂਕਾਂ ਨਾਲ ਸਬੰਧਤ ਚੈੱਕ ਬਾਊਂਸ (ਧਾਰਾ 138) ਦੇ ਮਾਮਲਿਆਂ ਦੀ ਸੁਣਵਾਈ ਕੀਤੀ ਗਈ।
ਇਸ ਦੌਰਾਨ ਬੈਂਕਾਂ ਨਾਲ ਜੁੜੇ ਕੁੱਲ 212 ਮਾਮਲੇ ਸੁਣਵਾਈ ਲਈ ਰੱਖੇ ਗਏ ਸਨ। ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ 5 ਅਹਿਮ ਕੇਸਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਸਮਝੌਤੇ ਰਾਹੀਂ ਕੁੱਲ 36,39,765 ਰੁਪਏ ਦੀ ਰਾਸ਼ੀ ਤੈਅ ਕੀਤੀ ਗਈ, ਜਿਸ ਨਾਲ ਕਈ ਸਾਲਾਂ ਤੋਂ ਚੱਲ ਰਹੇ ਵਿਵਾਦ ਖ਼ਤਮ ਹੋ ਗਏ।
ਲੋਕ ਅਦਾਲਤ ਦਾ ਮੁੱਖ ਮਕਸਦ ਅਦਾਲਤਾਂ ਵਿੱਚ ਕੇਸਾਂ ਦਾ ਬੋਝ ਘੱਟ ਕਰਨਾ ਅਤੇ ਆਮ ਲੋਕਾਂ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਰਾਹਤ ਦਿਵਾ ਕੇ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਚਾਉਣਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਵਿਵਾਦਾਂ ਦਾ ਹੱਲ ਸ਼ਾਂਤੀਪੂਰਵਕ ਅਤੇ ਸਥਾਈ ਤੌਰ 'ਤੇ ਹੁੰਦਾ ਹੈ।
- Download Babushahi App
-
-