ਜਗਰਾਉਂ: MC ਚੋਣਾਂ ਤੋਂ ਪਹਿਲਾਂ ਕਾਂਗਰਸ ਅਬਜਰਵਰ ਪਵਨ ਦੀਵਾਨ ਨੇ ਕੀਤੀ ਅਹਿਮ ਮੀਟਿੰਗ
ਜਗਰਾਉਂ ਚੋਣਾਂ ਲਈ ਸਿਰਫ਼ ਯੋਗ ਉਮੀਦਵਾਰਾਂ ਨੂੰ ਹੀ ਮਿਲੇਗੀ ਟਿਕਟ: ਦੀਵਾਨ
ਦੀਪਕ ਜੈਨ/ ਪ੍ਰਮੋਦ ਭਾਰਤੀ
ਜਗਰਾਉਂ (ਲੁਧਿਆਣਾ), 10 ਮਈ,2026 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਗਰਾਉਂ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਅਬਜਰਵਰ ਪਵਨ ਦੀਵਾਨ ਨੇ ਅੱਜ ਜਗਰਾਉਂ ਵਿੱਚ ਕਾਂਗਰਸੀ ਵਰਕਰਾਂ, ਸਥਾਨਕ ਸੀਨੀਅਰ ਆਗੂਆਂ ਅਤੇ ਚੋਣਾਂ ਲਈ ਪਾਰਟੀ ਟਿਕਟ ਦੇ ਦਾਅਵੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਹੀ ਵਧੀਆ ਰਹੀ।
ਮੀਟਿੰਗ ਦੌਰਾਨ ਹੋਈ ਚਰਚਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਦੀਵਾਨ ਨੇ ਇਸ ਮੀਟਿੰਗ ਨੂੰ ਬਹੁਤ ਹੀ ਉਤਸ਼ਾਹਜਨਕ ਅਤੇ ਲਾਭਦਾਇਕ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਗਰਾਓ ਨਗਰ ਕੌਂਸਲ ਚੋਣਾਂ ਲਈ ਹੁਣ ਤੱਕ 38 ਇੱਛੁਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਅੱਜ ਚੋਣ ਲੜਨ ਦੇ ਇੱਛੁਕ ਸਾਰੇ ਦਾਅਵੇਦਾਰਾਂ ਨਾਲ ਇੱਕ-ਇੱਕ ਕਰਕੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਮੁਤਾਬਕ ਹਰ ਇਕ ਬਿਨੈਕਾਰ ਨੂੰ ਆਪਣੇ ਵਿਚਾਰ, ਸਿਆਸੀ ਪਿਛੋਕੜ, ਸੰਗਠਨ ਲਈ ਯੋਗਦਾਨ ਅਤੇ ਆਪਣੇ-ਆਪਣੇ ਵਾਰਡਾਂ ਦੀ ਚੋਣਾਂ ਦੀ ਸਥਿਤੀ ਬਾਰੇ ਖੁੱਲ੍ਹ ਕੇ ਰਾਏ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ।
ਦੀਵਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਸਭ ਪੱਖਾਂ ਦੀ ਡੂੰਘਾਈ ਨਾਲ ਜਾਂਚ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਪਾਰਟੀ ਹਾਈਕਮਾਨ ਨੂੰ ਭੇਜੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਟਿਕਟ ਦੇ ਦਾਅਵੇਦਾਰਾਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵੱਲੋਂ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਜੋ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਵੱਧ ਰਹੀ ਮਜ਼ਬੂਤੀ ਅਤੇ ਉਤਸਾਹ ਨੂੰ ਦਰਸਾਉਂਦਾ ਹੈ।
ਦੀਵਾਨ ਨੇ ਕਿਹਾ ਕਿ ਉਨ੍ਹਾਂ ਨੇ ਟਿਕਟ ਦੇ ਇੱਛੁਕ ਉਮੀਦਵਾਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਪਾਰਟੀ ਪ੍ਰਤੀ ਵਿਚਾਰ, ਲੋਕਾਂ ਨਾਲ ਜੁੜਾਅ ਅਤੇ ਜਨਸੇਵਾ ਪ੍ਰਤੀ ਵਚਨਬੱਧਤਾ ਦਾ ਧਿਆਨ ਨਾਲ ਅੰਕਲਨ ਕੀਤਾ ਗਿਆ। ਜਦਕਿ ਸਾਰੇ ਪੱਖਾਂ ਦੀ ਪੜਤਾਲ ਅਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਅੰਤਿਮ ਵਿਚਾਰ ਲਈ ਪਾਰਟੀ ਹਾਈਕਮਾਨ ਨੂੰ ਭੇਜੀ ਜਾਵੇਗੀ।
ਇਸ ਲੜੀ ਹੇਠ, ਜੱਥੇਬੰਦਕ ਏਕਤਾ ਅਤੇ ਅਨੁਸ਼ਾਸਿਤ ਚੋਣ ਪ੍ਰਬੰਧਨ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ, ਦੀਵਾਨ ਨੇ ਕਿਹਾ ਕਿ ਕਾਂਗਰਸ ਅਗਵਾਈ ਉਹਨਾਂ ਉਮੀਦਵਾਰਾਂ ਦੀ ਚੋਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਨ੍ਹਾਂ ਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੋਵੇ, ਜਿਨ੍ਹਾਂ ਦੀ ਸਾਫ਼-ਸੁਥਰੀ ਛਵੀ ਹੋਵੇ ਅਤੇ ਜਿਹੜੇ ਸਥਾਨਕ ਮਸਲਿਆਂ ਨਾਲ ਨਜ਼ਦੀਕੀ ਤੌਰ ‘ਤੇ ਜੁੜੇ ਹੋਣ। ਉਨ੍ਹਾਂ ਨੇ ਕਿਹਾ ਕਿ ਪਾਰਟੀ ਅਜਿਹੇ ਯੋਗ ਅਤੇ ਸਮਰਪਿਤ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰੇਗੀ ਜੋ ਜਗਰਾਉਂ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰ ਸਕਣ।
ਉਨ੍ਹਾਂ ਨੇ ਅਖੀਰ ਵਿੱਚ ਕਿਹਾ ਕਿ ਸਾਡਾ ਮਕਸਦ ਹਰ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਇਕੱਠੇ ਹੋ ਕੇ ਨਿਰਣਾਇਕ ਜਿੱਤ ਲਈ ਕੰਮ ਕਰਨਾ ਹੈ। ਅਸੀਂ ਹਰ ਵਾਰਡ ਵਿੱਚ ਮਜ਼ਬੂਤ ਅਤੇ ਇਕਜੁੱਟ ਚੋਣ ਮੁਹਿੰਮ ਤਿਆਰ ਕਰਨ ਲਈ ਸਥਾਨਕ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਨਜ਼ਦੀਕੀ ਤੌਰ ‘ਤੇ ਸਹਿਯੋਗ ਕਰ ਰਹੇ ਹਾਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਐਮਐਲਏ ਜਗਤਾਰ ਸਿੰਘ ਜੱਗਾ, ਸੀਨੀਅਰ ਕਾਂਗਰਸੀ ਆਗੂ ਪੁਸ਼ੋਤਮ ਖਲੀਫਾ, ਬਲਾਕ ਪ੍ਰਧਾਨ ਜਗਰਾਓਂ ਸ਼ਹਿਰੀ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਜਗਰਾਓਂ ਦਿਹਾਤੀ ਨਵਦੀਪ ਸਿੰਘ, ਰਵਿੰਦਰ ਸੱਭਰਵਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ, ਨਵਦੀਪ ਗਰੇਵਾਲ, ਅਮਰ ਨਾਥ ਕਲਿਆਣ, ਰਾਜ ਭਾਰਦਵਾਜ, ਮਹੇਸ਼ੀ ਸਹੋਤਾ, ਮਨਜਿੰਦਰ ਸਿੰਘ ਅਤੇ ਰਾਜੂ ਕਾਮਰੇਡ ਵੀ ਸ਼ਾਮਿਲ ਰਹੇ।
- Download Babushahi App
-
-